ਜਲੰਧਰ | ਅੱਜ BELIEVERS EASTERN CHURCH ਲੰਮਾ ਪਿੰਡ ਅਤੇ Hope for Children Society ਵੱਲੋਂ ਬੱਚਿਆਂ ਨੂੰ ਹਾਈਜੀਨ ਅਤੇ ਸੈਨੇਟਾਈਜ਼ਰ ਕਿੱਟਾਂ ਵੰਡੀਆਂ ਗਈਆਂ, ਜਿਨ੍ਹਾਂ ਵਿੱਚ ਸਾਬਣ, ਟੁਥਪੇਸਟ, ਸੈਨੇਟਾਈਜ਼ਰ, ਸ਼ੈਂਪੂ ਆਦਿ ਸਰੀਰ ਨੂੰ ਸਾਫ-ਸੁਥਰਾ ਰੱਖਣ ਲਈ ਸਮਾਨ ਸ਼ਾਮਿਲ ਸੀ।
ਚਰਚ ਦੇ ਫਾਦਰ ਪਾਸਟਰ ਤਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਹੁਣ ਤੱਕ 80,000 ਬੱਚਿਆਂ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਨੇ ਬੱਚਿਆਂ ਨੂੰ Independent ਬਣਾਉਣ ਲਈ ਕੋਸ਼ਿਸ਼ ਕੀਤੀ ਹੈ। ਮਿਸ਼ਨ 2005 ਨੂੰ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਤੱਕ 600 ਤੋਂ ਉੱਪਰ ਚਰਚ ਦੀਆਂ ਬ੍ਰਾਂਚਾਂ ਇਸ ਮਿਸ਼ਨ ਨੂੰ ਪੂਰਾ ਕਰਨ ਵਿੱਚ ਯਤਨਸ਼ੀਲ ਹਨ।
ਇਸ ਮੌਕੇ ਫਾਦਰ ਤਜਿੰਦਰ ਸਿੰਘ ਦੇ ਮਾਤਾ ਸੁਰਜੀਤ ਕੌਰ, ਅਮਨਦੀਪ, ਗੁਰਵਿੰਦਰ ਮਸੀਹ, ਜੋਸੇਫ, ਥਾਮਸ, ਸਿਸਟਰ ਪਿੰਕੀ, ਪ੍ਰਧਾਨ ਸਿਸਟਰ ਕੁਲਵਿੰਦਰ ਕੌਰ ਆਦਿ ਮੌਜੂਦ ਸਨ।
ਇਸ ਮੌਕੇ ਏਕਤਾ ਪ੍ਰੈੱਸ ਐਸੋਸੀਏਸ਼ਨ (ਰਜਿ.) ਦੇ ਚੇਅਰਮੈਨ ਸੁਮੀਤ ਕੁਮਾਰ ਤੇ ਮੈਂਬਰ ਗੁਰਪ੍ਰੀਤ ਸਿੰਘ ਨੇ ਵੀ ਸ਼ਾਮਿਲ ਹੋ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਭਰੋਸਾ ਦਿੱਤਾ ਕਿ ਚਰਚ ਦੇ ਚੰਗੇ ਕੰਮਾਂ ਵਿੱਚ ਏਕਤਾ ਪ੍ਰੈੱਸ ਐਸੋਸੀਏਸ਼ਨ ਦੇ ਚੇਅਰਮੈਨ ਵੀ ਸਾਥ ਦੇਣਗੇ।