ਬੇਕ੍ਰਿੰਗ : PSEB ਵਲੋਂ 12ਵੀਂ ਤੇ 8ਵੀਂ ਦੇ ਨਤੀਜੇ ਜਾਰੀ, 12ਵੀਂ ‘ਚ ਲੜਕਿਆਂ ਨੇ ਮਾਰੀ ਬਾਜ਼ੀ, ਇੰਝ ਦੇਖੋ ਰਿਜ਼ਲਟ

0
1838

ਚੰਡੀਗੜ੍ਹ | PSEB ਵਲੋਂ 12ਵੀਂ ਤੇ 8ਵੀਂ ਦੇ ਵਿਦਿਆਰਥੀਆਂ ਦੇ ਰਿਜ਼ਲਟ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਵਾਰ 8ਵੀਂ ਜਮਾਤ ਦਾ ਨਤੀਜਾ 98.31 ਫੀਸਦੀ ਰਿਹਾ । 12ਵੀਂ ਜਮਾਤ ‘ਚ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦਾ ਏਕਮਪ੍ਰੀਤ ਸਿੰਘ 100 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਿਹਾ। PSEB ਦਾ 12ਵੀਂ ਜਮਾਤ ਦਾ ਨਤੀਜਾ 93.04 ਫੀਸਦੀ ਰਿਹਾ ਹੈ। 12ਵੀਂ ਜਮਾਤ ‘ਚ ਲੜਕਿਆਂ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।

ਇਸ ਤਰ੍ਹਾਂ ਚੈਕ ਕਰੋ ਰਿਜ਼ਲਟ

PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ। ਹੋਮ ਪੇਜ ‘ਤੇ ਨਤੀਜਾ ਲਿੰਕ ‘ਤੇ ਕਲਿੱਕ ਕਰੋ । ਇਕ ਨਵਾਂ ਪੇਜ ਖੁੱਲੇਗਾ ਜਿੱਥੇ ਤੁਹਾਨੂੰ 12ਵੀਂ ਅਤੇ 8ਵੀਂ ਦੇ ਨਤੀਜਿਆਂ ‘ਤੇ ਕਲਿੱਕ ਕਰਨਾ ਹੋਵੇਗਾ । ਰਿਜ਼ਲਟ ਡਾਊਨਲੋਡ ਕਰੋ