ਸੰਜੇ ਦੱਤ ਦੇ ਆਉਣ ਤੋਂ ਪਹਿਲਾਂ ਮੂਸਾ ਪਿੰਡ ਸੀਲ

0
3320

ਮਾਨਸਾ|ਸਿੱਧੂ  ਮੂਸੇਵਾਲਾ ਦੇ ਮਰਡਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਾਂਤਾ ਲੱਗਾ ਹੈ। ਇਸੇ ਲੜੀ ਵਿਚ ਅੱਜ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਆ ਰਹੇ ਹਨ।

ਸੰਜੇ ਦੱਤ  ਦੇ ਆਉਣ ਦੇ ਮੱਦੇਨਜ਼ਰ  ਪੂਰਾ ਮੂਸਾ ਪਿੰਡ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ ਹੈ। ਹਰ ਪਾਸੇ ਪੁਲਸ ਹੀ ਪੁਲਸ ਨਜ਼ਰ ਆ ਰਹੀ ਹੈ।

ਮੂਸਾ ਪਿੰਡ ਵਿਚ ਸੰਜੇ ਦੱਤ ਦੇ ਆਉਣ ਦੀ ਖਬਰ ਮਿਲਣ ਤੋਂ ਬਾਅਦ ਆਮ ਲੋਕ ਵੀ ਮੂਸਾ ਪਿੰਡ ਵੱਡੀ ਗਿਣਤੀ ਵਿਚ ਆਉਣ ਲੱਗੇ ਹਨ। ਸਿੱਧੂ ਮੂਸੇਵਾਲ ਨੇ ਆਪਣੇ ਇਕ ਗੀਤ ਵਿਚ ਪਹਿਲਾਂ ਹੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਸੀ ਕਿ- ‘ਤੇਰੇ ਬਾਲੀਵੁੱਡ ਵਾਲੇ ਮੂਸਾ ਪਿੰਡ ਆਉਣ ਲਾ ਦਿੱਤੇ’।