ਸਾਵਧਾਨ! ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਨਾ ਕਰਨ ‘ਤੇ ਕੀਤੀ ਸਖ਼ਤ ਕਾਰਵਾਈ, 200 ਘਰਾਂ ਨੂੰ ਨੋਟਿਸ ਜਾਰੀ

0
453

ਜਲੰਧਰ, 12 ਸਤੰਬਰ | ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਕੂੜਾ ਮਾਮਲੇ ‘ਚ ਜਲੰਧਰ ਨਗਰ ਨਿਗਮ ‘ਤੇ ਕਰੋੜਾਂ ਰੁਪਏ ਦਾ ਵਾਤਾਵਰਨ ਨੁਕਸਾਨ ਦਾ ਦੋਸ਼ ਲਗਾਇਆ ਹੈ। ਇਸ ਕਾਰਨ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਸਖ਼ਤੀ ਕੀਤੀ ਗਈ ਅਤੇ 200 ਦੇ ਕਰੀਬ ਅਜਿਹੇ ਘਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਜੋ ਆਪਣਾ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਨਹੀਂ ਦੇ ਰਹੇ ਸਨ। ਇਹ ਨੋਟਿਸ ਰਾਮਾ ਮੰਡੀ ਖੇਤਰ, ਆਬਾਦਪੁਰਾ, ਮਾਡਲ ਟਾਊਨ, ਗੌਤਮ ਨਗਰ ਅਤੇ ਹੋਰ ਇਲਾਕਿਆਂ ਵਿੱਚ ਜਾਰੀ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਐਨ.ਜੀ.ਟੀ ਜਲੰਧਰ ਨਿਗਮ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਜੇਕਰ ਹੁਣ ਵੀ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਨੂੰ ਸ਼ਹਿਰ ‘ਚ ਲਾਗੂ ਨਹੀਂ ਕੀਤਾ ਤਾਂ ਜਲੰਧਰ ਨਿਗਮ ਦੇ ਉੱਚ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤੇ ਜਾਣਗੇ। ਐਨ.ਜੀ.ਟੀ. ਇਸ ਸਖ਼ਤੀ ਤੋਂ ਬਾਅਦ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਕੂੜੇ ਦੀ ਪ੍ਰੋਸੈਸਿੰਗ ਆਦਿ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।

ਅਜਿਹੇ ਨੋਟਿਸ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਵਾਰਡ 76 ਅਤੇ 77 ਦੇ 48 ਘਰਾਂ ਨੂੰ ਜਾਰੀ ਕੀਤੇ ਗਏ ਹਨ। ਇੱਥੇ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ, ਸੈਨੇਟਰੀ ਸੁਪਰਵਾਈਜ਼ਰ ਅਮਿਤ ਗਿੱਲ, ਸਤੀਸ਼ ਪਦਮ, ਮੋਟੀਵੇਟਰ ਯੋਗੇਸ਼ ਅਤੇ ਰੋਹਿਤ ਨੇ ਗੌਤਮ ਨਗਰ ਅਤੇ ਚੂਨਾ ਭੱਟੀ ਰੋਡ ਦੇ ਕਈ ਘਰਾਂ ਦਾ ਮੁਆਇਨਾ ਕੀਤਾ ਅਤੇ ਉਨ੍ਹਾਂ ਨੂੰ ਚਿਤਾਵਨੀ ਨੋਟਿਸ ਜਾਰੀ ਕੀਤੇ। ਸ੍ਰੀ ਭੀਲ ਨੇ ਸਾਰੇ ਘਰਾਂ ਨੂੰ ਵੱਖਰੇ ਡਸਟਬਿਨ ਰੱਖਣ ਦੀ ਅਪੀਲ ਕੀਤੀ।