ਸਾਵਧਾਨ ! ਨੌਸਰਬਾਜ਼ਾਂ ਨੇ ਆਨਲਾਈਨ ਠੱਗੀ ਮਾਰਨ ਦਾ ਲੱਭਿਆ ਨਵਾਂ ਤਰੀਕਾ, ਮਿੰਟਾਂ ‘ਚ ਬੈਂਕ ਖਾਤਾ ਕਰਦੇ ਖਾਲੀ

0
470

ਗੁਰਦਾਸਪੁਰ, 16 ਅਕਤੂਬਰ | ਪਿਛਲੇ ਕੁਝ ਸਮੇਂ ਦੌਰਾਨ ਧੋਖੇਬਾਜ਼ਾਂ ਵੱਲੋਂ ਆਨਲਾਈਨ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਮਾਮਲੇ ਵਿਚ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਲੋਕਾਂ ਨੂੰ ਇਨ੍ਹਾਂ ਧੋਖੇਬਾਜ਼ਾਂ ਦੇ ਪੁਰਾਣੇ ਤਰੀਕਿਆਂ ਬਾਰੇ ਸਮਝ ਆਉਣ ਲੱਗਦੀ ਹੈ ਤਾਂ ਇਹ ਧੋਖੇਬਾਜ਼ ਕੋਈ ਹੋਰ ਨਵਾਂ ਤਰੀਕਾ ਲੱਭ ਕੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲੱਗ ਪੈਂਦੇ ਹਨ। ਇਸ ਤਹਿਤ ਮੌਜੂਦਾ ਸਮੇਂ ਵਿਚ ਅਜਿਹੇ ਸ਼ਰਾਰਤੀ ਠੱਗਾਂ ਨੇ ਮੋਬਾਈਲ ਫ਼ੋਨ ਹੈਕ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ, ਜਿਸ ਤਹਿਤ ਉਹ ਮੋਬਾਈਲ ਫ਼ੋਨ ‘ਤੇ ਐਸ.ਐਮ.ਐਸ. ਰਾਹੀਂ ਇੱਦਾਂ ਦਾ  ਲਿੰਕ ਨੂੰ ਸ਼ੇਅਰ ਕਰਦੇ ਹਨ, ਜਿਵੇਂ ਹੀ ਇਸ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਫੋਨ ਹੈਕ ਹੋ ਜਾਂਦਾ ਹੈ ਅਤੇ ਕੁਝ ਹੀ ਮਿੰਟਾਂ ਵਿਚ ਫੋਨ ਨਾਲ ਜੁੜੇ ਬੈਂਕ ਖਾਤਿਆਂ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਹਨ।

ਗੁਰਦਾਸਪੁਰ ਸ਼ਹਿਰ ਨਾਲ ਸਬੰਧਤ ਕੁਝ ਵਿਅਕਤੀਆਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਉਨ੍ਹਾਂ ਦੇ ਫੋਨ ’ਤੇ ਵੱਖ-ਵੱਖ ਨੰਬਰਾਂ ਤੋਂ ਐਸ.ਐਮ.ਐਸ. ਆ ਰਹੇ ਹਨ, ਜਿਸ ਵਿਚ ਲਿਖਿਆ ਹੈ ਕਿ ਤੁਹਾਡਾ ਪਾਰਸਲ ਡਲਿਵਰ ਕਰਨਾ ਹੈ ਪਰ ਤੁਹਾਡਾ ਪਤਾ ਪੂਰੀ ਤਰ੍ਹਾਂ ਅੱਪਡੇਟ ਨਹੀਂ ਕੀਤਾ ਗਿਆ। ਇਸ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ ਅਤੇ ਆਪਣਾ ਪਤਾ ਅਪਡੇਟ ਕਰੋ ਤਾਂ ਜੋ ਤੁਹਾਡਾ ਪਾਰਸਲ ਤੁਹਾਨੂੰ ਡਲਿਵਰ ਕੀਤਾ ਜਾ ਸਕੇ।  ਜਦੋਂ ਉਹ ਅਜਿਹੇ ਮੈਸੇਜ ਨੂੰ ਸੱਚ ਸਮਝ ਕੇ ਓਪਨ ਨਹੀਂ ਕਰਦੇ ਤਾਂ ਕੁਝ ਸਮੇਂ ਬਾਅਦ ਕਿਸੇ ਹੋਰ ਨੰਬਰ ਤੋਂ ਅਜਿਹਾ ਮੈਸੇਜ ਆ ਜਾਂਦਾ ਹੈ ਅਤੇ ਜੋ ਲੋਕ ਧੋਖੇ ਵਿਚ ਆ ਕੇ ਗਲਤੀ ਨਾਲ ਅਜਿਹੇ ਮੈਸੇਜ ਖੋਲ੍ਹਦੇ ਹਨ, ਉਨ੍ਹਾਂ ਦੇ ਫੋਨ ਤੋਂ ਪੈਸੇ ਕੱਟ ਲਏ ਜਾਂਦੇ ਹਨ।

ਇੱਥੇ ਹੀ ਬਸ ਨਹੀਂ, ਕਈ ਵਾਰ ਜੇਕਰ ਕੁਝ ਲੋਕਾਂ ਨੂੰ ਕਿਸੇ ਪਾਰਸਲ ਨੂੰ ਖੁਦ ਟਰੈਕ ਕਰਨਾ ਪੈਂਦਾ ਹੈ ਤਾਂ ਗਲਤੀ ਨਾਲ ਕੋਰੀਅਰ ਕੰਪਨੀਆਂ ਜਾਂ ਡਾਕ ਵਿਭਾਗ ਵਾਂਗੂੰ ਨਾਮ ਵਾਲੀ ਸਾਈਟ ‘ਤੇ ਕਲਿੱਕ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਫੋਨ ਜਾਂ ਆਈਡੀ ਹੈਕ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੇ ਖਾਤਿਆਂ ‘ਚੋਂ ਪੈਸੇ ਚੋਰੀ ਹੋਣ ਦੇ ਮਾਮਲੇ ਤੁਰੰਤ ਸਾਹਮਣੇ ਆਉਂਦੇ ਹਨ।

ਇੱਥੇ ਹੀ ਬਸ ਨਹੀਂ ਹੁਣ ਚੋਰਾਂ ਨੇ ਧੋਖਾਧੜੀ ਲਈ ਡਾਕਟਰਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਗੁਰਦਾਸਪੁਰ ਸ਼ਹਿਰ ਦੇ ਇੱਕ ਡਾਕਟਰ ਨੇ ਦੱਸਿਆ ਕਿ ਉਸ ਨੂੰ ਇੱਕ ਨੰਬਰ ਤੋਂ ਸੁਨੇਹਾ ਮਿਲਿਆ ਕਿ ਉਹ ਫੌਜ ਦਾ ਸਿਪਾਹੀ ਹੈ ਅਤੇ ਉਹ ਆਪਣੇ ਕਿਸੇ ਰਿਸ਼ਤੇਦਾਰ ਦਾ ਇਲਾਜ ਕਰਵਾਉਣਾ ਚਾਹੁੰਦਾ ਹੈ। ਉਕਤ ਵਿਅਕਤੀ ਨੇ ਪਹਿਲਾਂ ਇਕ ਰਿਪੋਰਟ ਸਾਂਝੀ ਕੀਤੀ ਅਤੇ ਡਾਕਟਰ ਨੂੰ ਰਿਪੋਰਟ ਚੈੱਕ ਕਰ ਕੇ ਇਲਾਜ ਦਾ ਖਰਚਾ ਦੱਸਣ ਲਈ ਕਿਹਾ ਕਿਉਂਕਿ ਉਹ ਫੌਜ ਦੀ ਡਿਊਟੀ ‘ਤੇ ਹੋਣ ਕਾਰਨ ਖੁਦ ਨਹੀਂ ਆ ਸਕਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)