ਨਵੀਂ ਦਿੱਲੀ | ਬ੍ਰਾਜ਼ੀਲ ਦੀ ਇੱਕ ਕੁੜੀ ਨੇ ਆਪਣੇ ਜਨਮ ਦਿਨ ਨੂੰ ਦਿਲਚਸਪ ਬਣਾਉਣ ਲਈ ਅਨੌਖਾ ਤਰੀਕਾ ਅਪਨਾਇਆ। ਲੜਕੀ ਦਾ ਇਹ ਵੀਡੀਓ ਵੇਖ ਕੇ ਕਾਰੋਬਾਰੀ ਆਨੰਦ ਮਹਿੰਦਰਾ ਵੀ ਆਪਣੇ-ਆਪ ਨੂੰ ਰੋਕ ਨਾ ਸਕੇ ਅਤੇ ਉਨ੍ਹਾਂ ਖੁਦ ਲੜਕੀ ਦੇ ਜਨਮ ਦਿਨ ਦੇ ਜਸ਼ਨ ਦਾ ਵੀਡੀਓ ਸ਼ੇਅਰ ਕੀਤਾ।
ਦਰਅਸਲ, 15 ਸਾਲ ਦੀ ਇਹ ਕੁੜੀ ਆਪਣੇ ਜਨਮ ਦਿਨ ਦੀ ਪਾਰਟੀ ਵਿੱਚ ਟਰੈਕਟਰ ਚਲਾ ਕੇ ਪਹੁੰਚੀ ਸੀ। ਲੜਕੀ ਨੂੰ ਟਰੈਕਟਰ ਚਲਾਉਂਦੇ ਵੇਖ ਉੱਥੇ ਪਹੁੰਚੇ ਮਹਿਮਾਨਾਂ ਨੇ ਤਾੜੀਆਂ ਵਜਾ ਕੇ ਉਸ ਦਾ ਸਵਾਗਤ ਕੀਤਾ।
ਉਸ ਦੀ ਬ੍ਰਥਡੇਅ ਪਾਰਟੀ ‘ਤੇ ਪਹੁੰਚੇ ਲੋਕ ਉਸ ਦਾ ਕਿਸੇ ਸੈਲੀਬ੍ਰਿਟੀ ਵਾਂਗ ਸਵਾਗਤ ਕਰਕੇ ਉਸ ਨਾਲ ਤਸਵੀਰਾਂ ਖਿੱਚਵਾ ਰਹੇ ਸਨ। ਦਿਲਚਸਪ ਗੱਲ ਇਹ ਰਹੀ ਕਿ ਲੜਕੀ ਜੋ ਟਰੈਕਟਰ ਚਲਾ ਕੇ ਪਹੁੰਚੀ ਉਹ ਮਹਿੰਦਰਾ ਕੰਪਨੀ ਦਾ ਹੈ।
ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਚੇਅਰਮੈਨ ਨੇ ਲੜਕੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਸਾਡੇ ਬ੍ਰਾਜ਼ੀਲ ਦੇ ਇੱਕ ਗਾਹਕ ਦੀ ਬੇਟੀ ਨੇ ਆਪਣਾ 15ਵਾਂ ਜਨਮ ਦਿਨ ਵੱਖਰੇ ਅੰਦਾਜ਼ ‘ਚ ਮਨਾਉਣ ਦਾ ਫੈਸਲਾ ਕੀਤਾ। ਉਸ ਨੂੰ ਟਰੈਕਟਰ ਪਸੰਦ ਹੈ ਅਤੇ ਉਹ ਮਹਿੰਦਰਾ ਬ੍ਰਾਂਡ ਨੂੰ ਪਿਆਰ ਕਰਦੀ ਹੈ। ਇਸ ਲਈ ਸਾਡੇ ਡੀਲਰ ਨੇ ਬ੍ਰਥਡੇਅ ਸੈਲੀਬ੍ਰੇਸ਼ਨ ਦੇ ਲਈ ਇੱਕ ਛੋਟਾ ਟਰੈਕਟਰ ਦਿੱਤਾ।”
ਬ੍ਰਾਜ਼ੀਲ ਦੀ ਸੰਸਕ੍ਰਿਤੀ ਵਿੱਚ ਲੜਕੀ ਦੇ 15ਵੇਂ ਜਨਮ ਦਿਨ ਨੂੰ ਬੇਹੱਦ ਖਾਸ ਮੰਨਿਆ ਜਾਂਦਾ ਹੈ। ਲੋਕ ਇਸ ਨੂੰ ਬੇਹੱਦ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਮੌਕੇ ਆਨੰਦ ਮਹਿੰਦਰਾ ਨੇ ਲੜਕੀ ਦੀ ਖੁਸ਼ੀ ਨੂੰ ਦੁਗਣਾ ਕਰ ਦਿੱਤਾ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ