ਬਠਿੰਡਾ : 3 ਕਿੱਲੋ ਹੈਰੋਇਨ ਤੇ ਇਕ ਬੋਲੈਰੋ ਸਣੇ ਤਿੰਨ ਨਸ਼ਾ ਸਮੱਗਲਰ ਪੰਜਾਬ-ਹਰਿਆਣਾ ਬਾਰਡਰ ਤੋਂ ਕਾਬੂ

0
563

 ਬਠਿੰਡਾ। ਪੁਲਿਸ ਨੇ 3 ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ ਇੱਕ ਬਲੈਰੋ ਗੱਡੀ ਵੀ ਬਰਾਮਦ ਕੀਤੀ ਗਈ ਹੈ, ਜਿਸ ਵਿੱਚ ਇਹ ਨਸ਼ੀਲਾ ਪਦਾਰਥ ਲਿਆਂਦਾ ਜਾ ਰਿਹਾ ਸੀ। ਹੈਰੋਇਨ ਆਰਡਰ ਦੇਣ ਵਾਲਾ ਕਥਿਤ ਦੋਸ਼ੀ ਜੇਲ ‘ਚੋਂ ਆਪਣਾ ਗਠਜੋੜ ਚਲਾ ਰਿਹਾ ਹੈ। ਹੁਣ ਪੁਲਸ ਜਲਦ ਹੀ ਇਸ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ ‘ਚੋਂ ਲਿਆਵੇਗੀ। ਐਸਐਸਪੀ ਨੇ ਦੱਸਿਆ ਕਿ ਰਾਜਸਥਾਨ ਦੇ ਜੈਸਲਮੇਰ ਤੋਂ ਤਿੰਨੋਂ ਨਸ਼ਾ ਤਸਕਰ ਹਰਿਆਣਾ ਦੀ ਸਰਹੱਦ ਤੋਂ ਪੰਜਾਬ ਵਿੱਚ ਦਾਖਲ ਹੋ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਬਠਿੰਡਾ ਦੇ ਪਿੰਡ ਪਥਰਾਲਾ ਤੋਂ ਕਾਬੂ ਕੀਤਾ। ਇਹ ਤਿੰਨੋਂ ਮੁਲਜ਼ਮ ਜੰਮੂ-ਕਸ਼ਮੀਰ ਦੇ ਵਸਨੀਕ ਹਨ।
ਨਸ਼ਾ ਤਸਕਰੀ ਦਾ ਕੰਮ ਹੁਸ਼ਿਆਰਪੁਰ ਜੇਲ ‘ਚ ਬੰਦ ਮੁਲਜ਼ਮ ਕਾਲਾ ਪਲੇਹੀ ਕਰਦਾ ਸੀ, ਮਾਸਟਰ ਮਾਈਂਡ ਕਾਲਾ ਪਲੇਹੀ ਸਣੇ
ਤਿੰਨਾਂ ਨਸ਼ਾ ਤਸਕਰਾਂ ਖਿਲਾਫ ਕਈ ਮਾਮਲੇ ਵੀ ਦਰਜ ਹਨ। ਜਿਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਨਸ਼ੇ ਦੀ ਜੜ੍ਹ ਤੱਕ ਪਹੁੰਚਿਆ ਜਾ ਸਕੇ। ਦੱਸ ਦੇਈਏ ਕਿ ਇੱਕ ਹਫ਼ਤੇ ਵਿੱਚ ਐਸਟੀਐਫ ਨੇ ਹਰਿਆਣਾ ਦੇ ਬਾਰਡਰ ਤੋਂ ਪੁਲਿਸ ਦੇ ਸਾਹਮਣੇ 24 ਗ੍ਰਾਮ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।