ਬਠਿੰਡਾ : ਗਿੱਦੜਬਾਹਾ ਤੋਂ ਸਹੇਲੀਆਂ ਨੂੰ ਮਿਲਣ ਆਏ ਮੁੰਡਿਆਂ ਦੀ ਲੋਕਾਂ ਨੇ ਚੋਰ ਸਮਝ ਕੇ ਕੀਤੀ ‘ਸੇਵਾ’, ਹੱਥ ਜੋੜ ਕੇ ਮੰਗਦੇ ਰਹੇ ਮਾਫੀ

0
1189

ਬਠਿੰਡਾ| ਬਠਿੰਡਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਵਿੱਚ ਚੋਰ ਸਮਝਕੇ ਪਿੰਡਾਂ ਦੇ ਲੋਕਾਂ ਨੇ 3 ਆਸ਼ਿਕਾਂ ਦੀ ਚੰਗੀ ਸੇਵੀ ਕੀਤੀ। ਇਹ ਨੌਜਵਾਨ ਕਰਮਗੜ੍ਹ ਪਿੰਡ ਵਿੱਚ ਆਪਣੀਆਂ ਸਹੇਲੀਆਂ ਨੂੰ ਮਿਲਣ ਆਏ ਸਨ। ਪਿੰਡਾਂ ਵਾਲਿਆਂ ਤੋਂ ਕੁੱਟ ਖਾਣ ਤੋਂ ਬਾਅਦ ਤਿੰਨੇ ਨੌਜਵਾਨ ਹੱਥ ਜੋੜ ਕੇ ਮਾਫੀ ਮੰਗਣ ਲੱਗੇ, ਪਰ ਲੋਕਾਂ ਨੇ ਪੁਲਿਸ ਬੁਲਾਈ। ਤਿੰਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ
ਪੁਲਿਸ ਦੀ ਪੁਛਤਾਛ ਵਿੱਚ ਪਤਾ ਲੱਗਾ ਕਿ ਇਹ ਤਿੰਨੋਂ ਨੌਜਵਾਨ ਗਰਲਫਰੈਂਡਜ਼ ਨੂੰ ਮਿਲਣ ਲਈ ਇਸ ਪਿੰਡ ਵਾਲੇ ਪਾਸੇ ਆਏ ਸਨ ਕਿ ਰਾਤ ਨੂੰ ਲੋਕਾਂ ਨੇ ਇਨ੍ਹਾਂ ਨੂੰ ਚੋਰ ਨੂੰ ਸਮਝ ਲਿਆ ਅਤੇ ਫੜ ਲਿਆ। ਤਿੰਨੋਂ ਨੌਜਵਾਨ ਮੁਕਤਸਰ ਦੇ ਗਿੱਦੜਬਾਹਾ ਦੇ ਰਹਿਣ ਵਾਲੇ ਹਨ। ਪਿੰਡਾਂ ਦੇ ਲੋਕਾਂ ਨੇ ਇਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ