ਬਠਿੰਡਾ | ਰਾਮਪੁਰਾ ਫੂਲ ‘ਚ ਸਪਾ ਸੈਂਟਰ ’ਤੇ ਛਾਪੇਮਾਰੀ ਦੌਰਾਨ 2 ਔਰਤਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਸੈਲੂਨ ਦੀ ਆੜ ਵਿਚ ਮਸਾਜ ਸੈਂਟਰ ਚਲਾ ਰਹੇ ਸਨ। ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਹੈ। ਥਾਣਾ ਸਿਟੀ ਰਾਮਪੁਰਾ ਦੇ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ ਵਾਸੀ ਪਿੰਡ ਟਹਿਣਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ ‘ਚ ਮੈਨੇਜਰ ਵਜੋਂ ਤਾਇਨਾਤ ਹੈ।
ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਮੌਕੇ ‘ਤੇ ਛਾਪਾ ਮਾਰਿਆ ਤੇ ਸੈਂਟਰ ਦੇ ਡਾਇਰੈਕਟਰ ਵਿਕਾਸ ਕੁਮਾਰ, ਮੈਨੇਜਰ ਬਲਵਿੰਦਰ ਸਿੰਘ, ਦੁਸ਼ਾਂਤ ਕੁਮਾਰ ਵਾਸੀ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਵਾਸੀ ਦੀਨਾਰਗੜ੍ਹ ਰਾਜਸਥਾਨ ਨੂੰ ਮੌਕੇ ‘ਤੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ।