ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਸ਼ਾਰਪ ਸ਼ੂਟਰ ਕੇਸ਼ਵ ਦੇ ਘਰ ਪੁੱਜੀ ਬਠਿੰਡਾ ਪੁਲਿਸ

0
4639

ਬਠਿਡਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਬਠਿੰਡਾ ਦੇ ਸ਼ਾਰਪ ਸ਼ੂਟਰ ਕੇਸ਼ਵ ਨੂੰ ਫੜਨ ਲਈ ਬਠਿੰਡਾ ਪੁਲਸ ਨੇ ਅੱਜ ਉਸਦੇ ਘਰ ਰੇਡ ਮਾਰੀ, ਪਰ ਆਰੋਪੀ ਨਹੀਂ ਮਿਲਿਆ। ਆਰੋਪੀ ਕੇਸ਼ਵ ਉਤੇ ਪਹਿਲਾਂ ਵੀ ਕਤਲ ਦਾ ਮਾਮਲਾ ਦਰਜ ਹੋਇਆ ਸੀ।

ਸੂਤਰਾਂ ਅਨੁਸਾਰ ਕੇਸ਼ਵ ਗੈਂਗਸਟਰ ਲਾਲੀ ਮੌੜ ਗਰੁੱਪ ਦਾ ਮੈਂਬਰ ਹੈ। ਲਾਲੀ ਮੌੜ ਦਾ ਸਬੰਧ ਗੋਲਡੀ ਬਰਾੜ ਨਾਲ ਹੋਣ ਕਾਰਨ ਕੇਸ਼ਵ ਵੀ ਪੁਲਸ ਦੇ ਨਿਸ਼ਾਨੇ ਉਤੇ ਹੈ।

ਗੈਂਗਸਟਰ ਮੌੜ ਆਪਣੇ ਗੈਂਗ ਵਿਚ ਸਭ ਤੋਂ ਜਿਆਦਾ ਭਰੋਸਾ ਕੇਸ਼ਵ ਉਤੇ ਹੀ ਕਰਦਾ ਸੀ। 29 ਮਈ ਨੂੰ ਕੇਕੜਾ ਨਿੱਕੂ ਤੇ ਕੇਸ਼ਵ ਨੂੰ ਲੈ ਕੇ ਹੀ ਮੂਸਾ ਪਿੰਡ ਪਹੁੰਚਿਆ ਸੀ।

ਦੋਵਾਂ ਨੇ ਹੀ ਮੂਸੇਵਾਲਾ ਨਾਲ ਸੈਲਫੀ ਲਈ ਸੀ। ਉਸੇ ਦਿਨ ਹੀ ਸਿੱਧੂ ਮੂਸੇਵਾਲਾ ਦਾ ਮਰਡਰ ਹੋ ਗਿਆ ਸੀ।