ਬਠਿੰਡਾ ਪੁਲਿਸ ਨੇ 2 ਠੱਗ ਫੜੇ, ਪੈਸੇ ਡਬਲ ਕਰਨ ਦਾ ਦਿੰਦੇ ਸੀ ਝਾਂਸਾ

0
2891

ਬਠਿੰਡਾ | ਬਠਿੰਡਾ ‘ਚ CIA-2 ਦੀ ਟੀਮ ਨੇ 2 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਦੇ ਸਨ, ਜਿਸ ਤੋਂ ਬਾਅਦ ਉਹ ਲੋਕਾਂ ਨੂੰ ਨਕਲੀ ਨੋਟ ਦੇ ਕੇ ਠੱਗਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 9900 ਰੁਪਏ ਦੇ ਨਕਲੀ ਨੋਟ ਤੇ 900 ਰੁਪਏ ਦੇ ਅਸਲੀ ਨੋਟ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਕੈਮੀਕਲ ਪਾਊਡਰ ਅਤੇ ਚਿੱਟੇ ਰੰਗ ਦਾ ਕਾਗਜ਼ ਵੀ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੂੰ ਖਬਰ ਮਿਲੀ ਸੀ ਕਿ ਉਕਤ ਵਿਅਕਤੀ ਗੋਨਿਆਣਾ ਮੰਡੀ ਇਲਾਕੇ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 100 ਰੁਪਏ ਦੇ 99 ਨਕਲੀ ਅਤੇ 9 ਅਸਲੀ ਨੋਟ, ਕੈਮੀਕਲ ਵਾਲੇ 20 ਨੋਟ, ਪੋਟਾਸ਼ੀਅਮ ਪਾਊਡਰ ਦਾ ਇਕ ਡੱਬਾ, ਕੈਮੀਕਲ ਦੀ ਇਕ ਬੋਤਲ, ਲਾਈਟਰ ਅਤੇ ਮੋਮਬੱਤੀ ਬਰਾਮਦ ਕੀਤੀ ਹੈ।

ਫੜੇ ਗਏ ਦੋਵੇਂ ਮੁਲਜ਼ਮ ਪਿੰਡ ਅਕਲੀਆ ਕਲਾਂ ਦੇ ਰਹਿਣ ਵਾਲੇ ਹਨ। ਗੁਰਦਿੱਤਾ ਸਿੰਘ ਅਤੇ ਜੋਤੀ ਸਿੰਘ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਦੇ 2 ਕੇਸ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਕੁਝ ਸਮਾਂ ਪਹਿਲਾਂ ਜ਼ਮਾਨਤ ‘ਤੇ ਆਏ ਸਨ। ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

CIA-2 ਦੇ ਇੰਚਾਰਜ ਕਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੁਰਦਿੱਤਾ ਸਿੰਘ ਅਤੇ ਜੋਤੀ ਸਿੰਘ ਭੋਲੇ-ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਪਹਿਲਾਂ ਅਸਲੀ ਨੋਟ ਦਿਖਾਉਂਦੇ ਸਨ, ਇਸ ਤੋਂ ਬਾਅਦ ਉਨ੍ਹਾਂ ਕੋਲੋਂ ਅਸਲੀ ਨੋਟ ਖੋਹ ਕੇ ਨਕਲੀ ਨੋਟਾਂ ਦੇ ਬੰਡਲ ਦੇ ਕੇ ਫਰਾਰ ਹੋ ਜਾਂਦੇ ਹਨ। ਨਕਲੀ ਨੋਟਾਂ ਦੇ ਬੰਡਲ ਜੋ ਦੋਸ਼ੀ ਦਿਖਾਉਂਦੇ ਹਨ, ਉਸ ਉੱਪਰ ਅਤੇ ਹੇਠਾਂ ਅਸਲੀ ਨੋਟ ਹੁੰਦੇ ਹਨ। ਜਦਕਿ ਅੰਦਰ ਕਾਗਜ਼ ਪਏ ਹੁੰਦੇ ਸਨ, ਜਿਸ ‘ਤੇ ਕੈਮੀਕਲ ਪਾਊਡਰ ਮਿਲਾ ਕੇ ਨੋਟਾਂ ਦੀ ਤਰ੍ਹਾਂ ਬਣਾਇਆ ਜਾਂਦਾ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ