ਬਠਿੰਡਾ : ਸਰ੍ਹੋਂ ਦਾ ਸਾਗ ਖਾਣ ਨਾਲ ਪਤੀ-ਪਤਨੀ ਦੀ ਮੌਤ, ਬੇਟਾ ਹਸਪਤਾਲ ‘ਚ ਲੜ ਰਿਹਾ ਮੌਤ ਨਾਲ ਜੰਗ, ਪਿੰਡ ‘ਚ ਮਾਤਮ

0
1744

ਬਠਿੰਡਾ | ਪਿੰਡ ਚਨਾਰਥਲ ‘ਚ ਸ਼ਨੀਵਾਰ ਰਾਤ ਇਕ ਜੋੜੇ ਦੀ ਸਰ੍ਹੋਂ ਦਾ ਸਾਗ ਖਾਣ ਨਾਲ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਬੇਟਾ ਹਰਪ੍ਰੀਤ ਸਿੰਘ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ।

ਮ੍ਰਿਤਕ ਜੋੜੇ ਦੀ ਪਛਾਣ ਸੁਰਜੀਤ ਸਿੰਘ (53) ਤੇ ਚਰਨਜੀਤ ਕੌਰ (51) ਵਜੋਂ ਹੋਈ ਹੈ। ਐਤਵਾਰ ਨੂੰ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ। ਦੂਜੇ ਪਾਸੇ ਪਿੰਡ ‘ਚ ਮੌਤਾਂ ਦੀ ਖ਼ਬਰ ਨਾਲ ਮਾਤਮ ਛਾ ਗਿਆ।

ਸਿਵਲ ਹਸਪਤਾਲ ਪਹੁੰਚੇ ਮ੍ਰਿਤਕ ਜੋੜੇ ਦੇ ਦਾਦਾ ਲੀਲਾ ਸਿੰਘ ਖਾਲਸਾ ਨੇ ਦੱਸਿਆ ਕਿ ਸ਼ਨੀਵਾਰ ਰਾਤ ਘਰ ‘ਚ ਸਾਗ ਬਣਾਇਆ ਗਿਆ ਸੀ, ਜਿਸ ਨੂੰ ਪਹਿਲਾਂ ਚਰਨਜੀਤ ਕੌਰ ਤੇ ਸੁਰਜੀਤ ਸਿੰਘ ਨੇ ਰੋਟੀ ਨਾਲ ਖਾਧਾ ਤੇ ਫਿਰ ਪੁੱਤਰ ਹਰਪ੍ਰੀਤ ਸਿੰਘ ਨੇ।

ਉਨ੍ਹਾਂ ਦੱਸਿਆ ਕਿ ਸਾਗ ਖਾਣ ਤੋਂ ਬਾਅਦ ਜਦੋਂ ਤਿੰਨਾਂ ਦੀ ਹਾਲਤ ਖਰਾਬ ਹੋ ਗਈ ਤਾਂ ਉਨ੍ਹਾਂ ਨੂੰ ਪਹਿਲਾਂ ਮੌੜ ਮੰਡੀ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਸੁਰਜੀਤ ਸਿੰਘ ਤੇ ਚਰਨਜੀਤ ਕੌਰ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਲੜਕੇ ਹਰਪ੍ਰੀਤ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ, ਜੋ ਮੌਤ ਨਾਲ ਲੜ ਰਿਹਾ ਹੈ।

ਥਾਣਾ ਕੋਟਫੱਤਾ ਦੇ ਐੱਸ.ਆਈ. ਸੰਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਹੈ। ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ।

Dilrose ਦੀ ਕਾਤਲ ਨੂੰ ਫਾਂਸੀ ਦਿਵਾਉਣ ਲਈ Manisha Gulati ਜਾਣਗੇ ਕੋਰਟ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ