ਬਠਿੰਡਾ | ਸੱਤ ਸਾਲ ਦੀ ਥੈਲੇਸੀਮੀਆ ਮਰੀਜ਼ ਬੱਚੇ ਨੂੰ ਐਚਆਈਵੀ ਪਾਜੀਟਿਵ ਵਿਅਕਤੀ ਦਾ ਖੂਨ ਚੜਾਉਣ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ।
ਪਤਾ ਲੱਗਾ ਹੈ ਕਿ ਐਚਆਈਵੀ ਪਾਜੀਟਿਵ ਵਿਅਕਤੀ 13 ਵਾਰ ਖੂਨਦਾਨ ਕਰ ਚੁੱਕਾ ਹੈ। ਉਸਦਾ ਖੂਨ ਜੂਰਰਤਮੰਦਾਂ ਨੂੰ ਚੜ੍ਹਾਇਆ ਵੀ ਜਾ ਚੁੱਕਾ ਹੈ।
ਥੈਲੇਸੀਮੀਆ ਬੱਚੀ ਤੋਂ ਪਹਿਲਾਂ ਇਕ ਔਰਤ ਨੂੰ ਆਪਣੇ ਐਚਆਈਵੀ ਪਾਜੀਟਿਵ ਹੋਣ ਬਾਰੇ ਪਤਾ ਲੱਗਾ ਹੈ। ਐਚਆਈਵੀ ਵਿਅਕਤੀ ਸਪੈਸ਼ਲ ਬਲੱਡ ਡੋਨਰ ਸੀ। ਜਦੋਂ ਵੀ ਹਸਪਤਾਲ ਵਿਚ ਖੂਨ ਦੀ ਲੋੜ ਪੈਂਦੀ ਸੀ, ਉਸ ਨੂੰ ਬੁਲਾਇਆ ਜਾਂਦਾ ਸੀ। ਉਸ ਨੇ 12 ਵਾਰ ਬਠਿੰਡਾ ਤੇ 1 ਵਾਰ ਅੰਮ੍ਰਿਤਸਰ ਦੇ ਹਸਪਤਾਲ ਵਿਚ ਖੂਨ ਕੀਤਾ ਹੈ।
ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਜਿਹਨਾਂ ਲੋਕਾਂ ਨੂੰ ਉਸਦਾ ਖੂਨ ਚੜ੍ਹਾਇਆ ਗਿਆ ਸੀ, ਉਹ ਐਚਆਈਵੀ ਪ੍ਰਭਾਵਿਤ ਹੋ ਸਕਦੇ ਹਨ।
ਐਚਆਈਵੀ ਪ੍ਰਭਾਵਿਤ ਵਿਅਕਤੀ ਨੇ 6 ਸਾਲ ਤੋਂ ਖੂਨਦਾਨ ਕਰਦਾ ਆ ਰਿਹਾ ਹੈ, ਉਸਨੂੰ ਪਤਾ ਨਹੀਂ ਸੀ ਕਿ ਉਹ ਐਚਆਈਵੀ ਪ੍ਰਭਾਵਿਤ ਹੈ।
ਮਈ 2020 ਨੂੰ ਜਦੋਂ ਬਲੱਡ ਬੈਂਕ ਵਿਚ ਉਸ ਦੇ ਖੂਨ ਦੀ ਜਾਂਚ ਹੋਈ ਤਾਂ ਲੈਬੋਟਰੀ ਟੈਕਨੀਸ਼ੀਅਮ ਨੂੰ ਉਸਦੇ ਐਚਆਈਵੀ ਬਾਰੇ ਪਤਾ ਲੱਗ ਗਿਆ ਸੀ। ਪਰ ਉਹਨਾਂ ਨੇ ਉਸਨੂੰ ਨਹੀਂ ਦੱਸਿਆ ਕਿਉਂਕਿ ਉਸ ਵੇਲੇ ਉਸਦਾ ਖੂਨ ਇਕ ਔਰਤ ਨੂੰ ਚੜਾਇਆ ਜਾ ਚੁੱਕਾ ਸੀ।
ਸੀਐਮਓ ਡਾ ਅਮਰੀਕ ਸਿੰਘ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਕਿ ਲੈਬ ਟੈਕਨੀਸ਼ੀਅਨ ਵਲੋਂ ਪਹਿਲਾਂ ਵੀ ਸੱਤ ਸਾਲ ਦੀ ਥੈਲੇਸੀਮੀਆ ਬੱਚੀ ਨੂੰ ਖੂਨ ਚੜ੍ਹਾਇਆ ਗਿਆ ਸੀ। ਡਾ ਅਮਰੀਕ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ।