ਬਠਿੰਡਾ : ਪਿਤਾ ਦੀ ਬਰਸੀ ਮਨਾਉਣ ਪਿੰਡ ਆਏ ਨੌਜਵਾਨ ‘ਤੇ ਰੰਜਿਸ਼ਨ ਕੀਤੀ ਫਾਇਰਿੰਗ, 3 ਜ਼ਖਮੀ

0
1821

ਬਠਿੰਡਾ/ਭਗਤਾ ਭਾਈ ਕਾ, 10 ਨਵੰਬਰ | ਪਿੰਡ ਕੋਠਾ ਗੁਰੂ ਵਿਚ ਸਵੇਰੇ ਇਕ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਫਾਇਰਿੰਗ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਗੁਰਸ਼ਾਂਤ ਸਿੰਘ ਆਪਣੇ ਪਿਤਾ ਦੀ ਬਰਸੀ ਮਨਾਉਣ ਲਈ ਆਪਣੇ ਪਿੰਡ ਵਿਚਲੇ ਘਰ ਵਿਚ ਆਇਆ ਸੀ।

ਇਸ ਦੌਰਾਨ ਹੀ ਉਨ੍ਹਾਂ ਦੇ ਗੁਆਂਢੀ ਸਵਰਨਜੀਤ ਸਿੰਘ ਨੇ ਰੰਜਿਸ਼ਨ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਗੁਰਸ਼ਾਂਤ ਸਿੰਘ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਉਕਤ ਵਿਅਕਤੀ ਆਪਣੇ ਚੁਬਾਰੇ ‘ਤੇ ਚੜ੍ਹ ਗਿਆ ਤੇ ਉਥੋਂ ਲਗਾਤਾਰ ਫਾਇਰਿੰਗ ਕੀਤੀ। Bathinda Firingਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਵਾਸੀ ਇਕੱਠੇ ਹੋ ਗਏ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਫਾਇਰਿੰਗ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆ ਗਏ ਹਨ।