ਬਠਿੰਡਾ : ਖੇਤਾਂ ‘ਚ ਕੰਮ ਕਰਦੇ ਨੌਜਵਾਨ ਕਿਸਾਨ ਦੀ ਕਰੰਟ ਪੈਣ ਨਾਲ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ

0
2091

ਬਠਿੰਡਾ/ਰਾਮਪੁਰਾਫੂਲ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਗਿੱਲ ਕਲਾਂ ਦੇ ਇਕ ਨੌਜਵਾਨ ਕਿਸਾਨ ਦੀ ਖੇਤੀ ਵਾਲੀ ਮੋਟਰ ਦੇ ਸਟਾਰਟਰ ਵਿਚ ਅਚਾਨਕ ਕਰੰਟ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਵੱਡੇ ਭਰਾ ਰਾਜਵਿੰਦਰ ਸਿੰਘ ਅਤੇ ਮਸੇਰੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਭੁਪਿੰਦਰ ਸਿੰਘ 33 ਸਾਲ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਡੇਰਾ ਬਾਬਾ ਬੰਸਰੀ ਪਿੰਡ ਗਿੱਲ ਕਲਾਂ ਖੇਤੀ ਕਰਨ ਤੋਂ ਇਲਾਵਾ ਤਪਾ ਮੰਡੀ ਦੀ ਇਕ ਫ਼ੈਕਟਰੀ ਵਿਚ ਬਤੌਰ ਸਟੋਰ ਕੀਪਰ ਕੰਮ ਕਰਦਾ ਸੀ।

1 ਜੁਲਾਈ ਨੂੰ ਭੁਪਿੰਦਰ ਸਿੰਘ ਸ਼ਾਮ ਸਮੇਂ ਖੇਤੀਬਾੜੀ ਦੇ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਾ ਤਾਂ ਸਟਾਰਟਰ ਵਿਚ ਅਚਾਨਕ ਕਰੰਟ ਆ ਗਿਆ ਤੇ ਕਰੰਟ ਨੇ ਭੁਪਿੰਦਰ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਹੋਇਆ ਸੀ। ਇਸ ਦਰਦਨਾਕ ਮੌਤ ਕਾਰਨ ਪਿੰਡ ਤੇ ਇਲਾਕਾ ਸ਼ੌਕ ਵਿਚ ਡੁੱਬ ਗਿਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ