ਬਠਿੰਡਾ : ਅਕਾਲ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਸ਼ੱਕੀ ਹਾਲਾਤ ‘ਚ ਦਿੱਤੀ ਜਾ.ਨ, ਹਰਿਆਣਾ ਦੀ ਰਹਿਣ ਵਾਸੀ ਸੀ ਖੁਸ਼ੀ

0
2047

ਬਠਿੰਡਾ/ਤਲਵੰਡੀ ਸਾਬੋ, 26 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਲਵੰਡੀ ਸਾਬੋ ਦੀ ਅਕਾਲ ਯੂਨੀਵਰਸਿਟੀ ‘ਚ ਭੇਤਭਰੀ ਹਾਲਤ ‘ਚ ਵਿਦਿਆਰਥਣ ਦੀ ਲਾਸ਼ ਮਿਲੀ ਹੈ। ਪਤਾ ਲੱਗਾ ਹੈ ਕਿ ਵਿਦਿਆਰਥਣ ਨੇ ਅਕਾਲ ਯੂਨੀਵਰਸਿਟੀ ਦੇ ਹੋਸਟਲ ਵਿਚ ਜਾਨ ਦੇ ਦਿੱਤੀ ਹੈ। ਵਿਦਿਆਰਥਣ ਸਿਰਸਾ ਜ਼ਿਲ੍ਹੇ ਦੇ ਡਿੰਗ ਮੰਡੀ ਦੀ ਸੀ, ਜਿਸ ਦਾ ਨਾਂ ਖੁਸ਼ੀ ਦੱਸਿਆ ਜਾ ਰਿਹਾ ਹੈ। ਲਾਸ਼ ਨੂੰ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ।

ਤਲਵੰਡੀ ਸਾਬੋ ਦੀ ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ। ਇਸ ਸਬੰਧੀ ਜਦੋਂ ਅਕਾਲ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਕੁੜੀ ਦੀ ਮੌਤ ਜ਼ਰੂਰ ਹੋਈ ਹੈ ਪਰ ਅਜੇ ਕੁਝ ਨਹੀਂ ਦੱਸ ਸਕਦੇ।