ਬਠਿੰਡਾ : ਚਾਈਨਾ ਡੋਰ ਦੀ ਲਪੇਟ ‘ਚ ਆਇਆ ਬਾਈਕ ਸਵਾਰ ਪ੍ਰੋਫੈਸਰ, ਗਲਾ ਗਿਆ ਵੱਢਿਆ

0
5632

ਬਠਿੰਡਾ, 24 ਫਰਵਰੀ | ਇਥੋਂ ਇਕ ਨਵੀਂ ਖਬਰ ਸਾਹਮਣੇ ਆਈ ਹੈ। ਕੁਝ ਦੇਰ ਪਹਿਲਾਂ ਪੁਰਾਣਾ ਥਾਣਾ ਨਜ਼ਦੀਕ ਬਾਈਕ ਚਾਲਕ ਦੇ ਗਲੇ ਵਿਚ ਚਾਈਨਾ ਡੋਰ ਫਸਣ ਕਾਰਨ ਚਾਲਕ ਦਾ ਗੱਲ ਵੱਢਿਆ ਗਿਆ। ਇਸ ਘਟਨਾ ਤੋਂ ਬਾਅਦ ਇਕਦਮ ਹਫੜਾ-ਦਫੜੀ ਮਚ ਗਈ।

ਬਾਈਕ ਚਾਲਕ ਸਤਵੀਰ ਸਿੰਘ ਜੋ ਸੈਂਟਰਲ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ, ਖੁਦ ਹੀ ਇਲਾਜ ਲਈ ਸਿਵਲ ਹਸਪਤਾਲ ਪਹੁੰਚ ਗਏ। ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ।