ਬਠਿੰਡਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫੌਜੀ ਛਾਉਣੀ ‘ਚ ਰਹਿਣ ਵਾਲੀ 26 ਸਾਲਾ ਵਿਆਹੁਤਾ ਨੇ 16 ਜੂਨ ਨੂੰ ਜਾਨ ਦੇ ਦਿੱਤੀ ਸੀ ਜੋ ਕਿ ਸਰਬੋਲੀ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਪਤੀ ਤੇ ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ। ਥਾਣਾ ਕੈਂਟ ਦੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਪਤੀ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਸਰਬੋਲੀ ਉੱਤਰ ਪ੍ਰਦੇਸ਼ ਵਾਸੀ ਰੂਪ ਚੰਦ ਨੇ ਥਾਣਾ ਕੈਂਟ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਦੀਪਕ ਕੁਮਾਰ ਵਾਸੀ ਬੁਰਾੜੀ ਨਾਲ ਹੋਇਆ ਸੀ। ਉਸ ਦਾ ਜਵਾਈ ਫੌਜ ਵਿਚ ਹੋਣ ਕਾਰਨ ਹੁਣ ਉਹ ਬਠਿੰਡਾ ਮਿਲਟਰੀ ਛਾਉਣੀ ‘ਚ ਤਾਇਨਾਤ ਹੈ। ਇਸ ਕਾਰਨ ਉਸ ਦੀ ਲੜਕੀ ਆਪਣੇ ਪਤੀ ਤੇ ਸਹੁਰਿਆਂ ਨਾਲ ਬਠਿੰਡਾ ਮਿਲਟਰੀ ਛਾਉਣੀ ਵਿਚ ਬਣੇ ਸਰਕਾਰੀ ਕੁਆਰਟਰ ‘ਚ ਰਹਿੰਦੀ ਸੀ।
ਮ੍ਰਿਤਕਾ ਦੇ ਮਾਪਿਆਂ ਅਨੁਸਾਰ ਮੁਲਜ਼ਮ ਪਤੀ ਦੀਪਕ ਕੁਮਾਰ ਤੇ ਉਸ ਦੇ ਸਹੁਰੇ ਉਸ ਦੀ ਲੜਕੀ ਨੂੰ ਬਿਨਾਂ ਵਜ੍ਹਾ ਤੰਗ ਕਰਦੇ ਸਨ। ਇਸ ਕਾਰਨ ਉਸ ਦੀ ਲੜਕੀ ਨੇ ਆਪਣੇ ਪਤੀ ਤੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ 16 ਜੂਨ ਨੂੰ ਘਰ ਵਿਚ ਜਾਨ ਦੇ ਦਿੱਤੀ। ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ‘ਤੇ ਥਾਣਾ ਕੈਂਟ ਦੀ ਪੁਲਿਸ ਨੇ ਕਥਿਤ ਮੁਲਜ਼ਮ ਪਤੀ ਦੀਪਕ, ਸੱਸ ਦ੍ਰੋਪਤੀ ਦੇਵੀ, ਜੀਜਾ ਦਲੀਪ ਕੁਮਾਰ ਤੇ ਨਣਾਨ ਪੂਜਾ ਵਾਸੀ ਪਿੰਡ ਬਰਾਰੀ ਉੱਤਰ ਪ੍ਰਦੇਸ਼ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।