ਬਠਿੰਡਾ : 2 ਕਾਰਾਂ ਦੀ ਆਹਮੋ-ਸਾਹਮਣੀ ਹੋਈ ਭਿਆਨਕ ਟੱਕਰ, ਬੱਚੇ ਸਮੇਤ 2 ਔਰਤਾਂ ਗੰਭੀਰ ਜ਼ਖਮੀ

0
1908

ਬਠਿੰਡਾ | ਮਲੋਟ ਦੇ ਰਿੰਗ ਰੋਡ ਪੁਆਇੰਟ ਨੇੜੇ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਹਾਦਸੇ ਵਿਚ 2 ਔਰਤਾਂ ਅਤੇ ਇਕ ਬੱਚਾ ਜ਼ਖ਼ਮੀ ਹੋ ਗਿਆ। ਦੱਸ ਦਈਏ ਕਿ ਜ਼ਖਮੀਆਂ ਦੀ ਪਛਾਣ 11 ਸਾਲਾ ਹਰਨੂਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਲਾਲ ਸਿੰਘ ਬਸਤੀ, 60 ਸਾਲਾ ਜਸਪਾਲ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਲਾਲ ਸਿੰਘ ਬਸਤੀ ਅਤੇ 90 ਸਾਲਾ ਜਸਵੰਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਲਾਲ ਸਿੰਘ ਬਸਤੀ ਵਜੋਂ ਹੋਈ ਹੈ।

ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਮਾਨਿਕ ਗਰਗ, ਹਰਪ੍ਰੀਤ ਸਿੰਘ ਨੋਨੀ ਨੇ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚ ਕੇ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਕਾਰਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਹਰ ਕੋਈ ਕੁਝ ਸਮੇਂ ਲਈ ਸਹਿਮ ਗਿਆ।