ਬਟਾਲਾ : ਅਣਪਛਾਤੇ ਸਕੂਟੀ ਸਵਾਰ ਮਾਂ-ਧੀ ਨੂੰ ਦਾਤ ਦਿਖਾ ਸੋਨੇ ਦੀਆਂ ਵੰਗਾਂ ਤੇ ਨਕਦੀ ਖੋਹ ਕੇ ਫਰਾਰ

0
2159

ਬਟਾਲਾ | ਇਥੋਂ ਇਕ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਥਾਣਾ ਘਣੀਏ ਕੇ ਬਾਂਗਰ ਅਧੀਨ ਆਉਂਦੇ ਪਿੰਡ ਚੱਠਾ ਨੇੜੇ ਸਕੂਟੀ ਸਵਾਰ ਮਾਂ-ਧੀ ਨੂੰ ਲੁਟੇਰਿਆਂ ਨੇ ਲੁੱਟ ਲਿਆ। ਘਟਨਾ ਸੋਮਵਾਰ ਦੇਰ ਸ਼ਾਮ ਦੀ ਹੈ। SHO ਅਮਰਜੀਤ ਮਸੀਹ ਨੇ ਦੱਸਿਆ ਕਿ ਦਲਜੀਤ ਕੌਰ ਵਾਸੀ ਚੱਠਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਲੜਕੀ ਅਵਨੀਤ ਕੌਰ ਨਾਲ ਸਕੂਟੀ ‘ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ ਕਿ ਜਦੋਂ ਉਹ ਗੁਰਦੁਆਰਾ ਨਾਨਕਸਰ ਸਾਹਿਬ ਨੇੜੇ ਪੁੱਜੀਆਂ ਤਾਂ ਪਿੱਛੋ 2 ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਇਕ ਨੌਜਵਾਨ ਨੇ ਉਸ ਦੀ ਚੱਲਦੀ ਸਕੂਟੀ ਦੀ ਚਾਬੀ ਕੱਢ ਲਈ ਤੇ ਦਾਤਰ ਦਿਖਾ ਕੇ ਧਮਕਾਇਆ।

ਲੁਟੇਰਿਆਂ ਨੇ ਉਸ ਨੂੰ ਕਿਹਾ ਕਿ ਉਸ ਕੋਲ ਜੋ ਵੀ ਹੈ, ਦੇ ਦਿਓ, ਨਹੀਂ ਤਾਂ ਨਤੀਜੇ ਭਿਆਨਕ ਹੋਣਗੇ। ਲੁਟੇਰਿਆਂ ਨੇ ਉਸ ਦੀ ਸਕੂਟੀ ਦੀ ਡਿਗੀ ਦਾ ਲਾਕ ਖੋਲ੍ਹਿਆ ਅਤੇ ਪਰਸ ਵਿਚੋਂ ਸੋਨੇ ਦੀਆਂ ਦੋ ਚੂੜੀਆਂ (2 ਤੋਲੇ) ਅਤੇ 5 ਹਜ਼ਾਰ ਦੀ ਨਕਦੀ ਕੱਢ ਕੇ ਫਰਾਰ ਹੋ ਗਏ। ਐਸਐਚਓ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਦਲਜੀਤ ਦੇ ਬਿਆਨਾਂ ’ਤੇ 2 ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ