ਬਟਾਲਾ| ਪੁਲਿਸ ਨੇ ਜੱਗੂ ਭਗਵਾਨਪੁਰੀਆ ਗਰੁੱਪ ਦੇ ਸਰਗਰਮ ਮੈਂਬਰ ਪਿਆਰਾ ਮਸੀਹ ਉਰਫ ਪਿਆਰਾ ਸ਼ੂਟਰ ਪੁੱਤਰ ਲੇਟ ਪਾਲ ਮਸੀਹ ਵਾਸੀ ਕਾਲਾ ਅਫਗਾਨਾ ਪੱਤੀ ਚੰਡੀਗੜ੍ਹ ਥਾਣਾ ਫਤਿਹਗੜ੍ਹ ਚੂੜੀਆ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਨਜਾਇਜ ਅਸਲਾ ਅਤੇ ਇਕ ਕਾਰ ਸਵਿੱਫਟ ਸਮੇਤ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਜਿਨ੍ਹਾਂ ਦੇ ਖਿਲਾਫ ਇਰਾਦਾ ਕਤਲ ਦੇ ਚਾਰ ਮੁਕੱਦਮੇ ਦਰਜ ਹਨ। ਗ੍ਰਿਫਤਾਰ ਕੀਤੇ ਦੋਸ਼ੀ ਕਈ ਕੇਸਾਂ ਵਿਚ ਲੋੜੀਂਦੇ ਹਨ।
ਪਿਛਲੇ ਸਮੇਂ ਦੌਰਾਨ ਗੋਇੰਦਵਾਲ ਸਾਹਿਬ ਜੇਲ ਵਿੱਚ ਕਤਲ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਦੇ ਮੈਂਬਰ, ਗੈਗਸਟਰ ਮਨਦੀਪ ਸਿੰਘ ਉਰਫ ਲੰਡਾ ਉਰਫ ਤੂਫਾਨ ਦਾ ਇਹ ਪਿਆਰਾ ਸ਼ੂਟਰ ਨੇੜਲਾ ਸਾਥੀ ਰਿਹਾ ਹੈ। ਇਨ੍ਹਾਂ ਪਾਸੋਂ ਬਰਾਮਦ ਅਸਲਾ ਵੀ ਮਨਦੀਪ ਤੂਫਾਨ ਰਾਹੀਂ ਮਿਲਿਆ ਸੀ।
ਇਸ ਗੈਂਗ ਵੱਲੋਂ ਪਿਛਲੇ ਦਿਨੀ ਲਗਾਤਾਰ ਥਾਣਾ ਫਤਿਹਗੜ੍ਹ ਚੂੜੀਆਂ ਅਤੇ ਕੋਟਲੀ ਸੂਰਤ ਮੱਲੀ ਦੇ ਇਲਾਕੇ ਵਿੱਚ ਅਸਲਾ ਅਤੇ ਦਾਤਰਾਂ ਨਾਲ ਇਰਾਦਾ ਕਤਲ ਦੀਆ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿਤਾ ਜਾ ਰਿਹਾ ਸੀ। ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 5 ਰੌਂ 2. ਇੱਕ ਦੇਸੀ ਕੱਟਾ 12 ਬੋਰ ਸਮੇਤ 5 ਰੌੰਦ, ਇੱਕ ਕਾਰ ਸਵਿਫਟ ਜੋ ਵਾਰਦਾਤਾਂ ਵਿਚ ਵਰਤੀ ਜਾਂਦੀ ਸੀ, ਦੋ ਦਾਤਰ ਜੋ ਵਾਰਦਾਤਾਂ ਵਿਚ ਵਰਤੇ ਜਾਂਦੇ ਸਨ ਤੇ ਵਾਰਦਾਤ ਸਮੇਂ ਮੌਕੇ ਤੋਂ ਚੋਰੀ ਕੀਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ।