ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ‘ਚ ਡੇਰਾ ਰੋਡ ‘ਤੇ ਮੌਜੂਦ ਇਕ ਹੋਟਲ ‘ਚ ਪੁਲਿਸ ਨੇ ਛਾਪੇਮਾਰੀ ਦੌਰਾਨ ਮੌਕੇ ਤੋਂ ਇਤਰਾਜ਼ਯੋਗ ਹਾਲਤ ‘ਚ 8 ਜੋੜਿਆਂ ਨੂੰ ਫੜਿਆ।
ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਡੇਰਾ ਰੋਡ ‘ਤੇ ਸਥਿਤ ਹੋਟਲ ਸਟਾਰ ਵਿੱਚ ਗਲਤ ਕੰਮ ਹੋ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਅਧਾਰ ‘ਤੇ ਜਦੋਂ ਉਕਤ ਹੋਟਲ ‘ਚ ਰੇਡ ਕੀਤੀ ਤਾਂ ਉਥੋਂ 8 ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਫੜਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਜੋੜਿਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਜੋੜੇ ਕਿਸ ਇਰਾਦੇ ਨਾਲ ਹੋਟਲ ਵਿੱਚ ਆਏ ਸਨ।