ਬਟਾਲਾ : ਥਾਂ ਖਾਤਿਰ ਮਹਿਲਾ ਨੇ ਪਤੀ ਤੇ ਸੱਸ ‘ਤੇ ਲਾਏ ਜ਼ਹਿਰ ਦੇਣ ਦੇ ਦੋਸ਼

0
662

ਬਟਾਲਾ,. 25 ਅਕਤਬੂਰ| ਬਟਾਲਾ ਦੇ ਗਾਂਧੀ ਮੁਹੱਲੇ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋ ਸੋਨੀਆ ਨਾਮਕ ਵਿਆਹੁਤਾ ਨੂੰ ਗੰਭੀਰ ਹਾਲਤ ਵਿੱਚ ਉਸਦੀ ਬੇਟੀ ਗੁਰਪ੍ਰੀਤ ਸਿਵਲ ਹਸਪਤਾਲ ਬਟਾਲਾ ‘ਚ ਇਲਾਜ ਲਈ ਲੈ ਕੇ ਆਈ|ਪੀੜਤਾਂ ਦੀ ਬੇਟੀ ਗੁਰਪ੍ਰੀਤ ਨੇ ਦੱਸਿਆ ਕਿ ਉਸਦੇ ਪਿਤਾ ਅਤੇ ਦਾਦੀ ਨੇ ਇਕ ਜਗ੍ਹਾ ਨੂੰ ਲੈ ਕੇ ਉਸਦੀ ਮਾਂ ਸੋਨੀਆ ਨੂੰ ਧੱਕੇ ਨਾਲ ਜ਼ਹਿਰੀਲੀ ਵਸਤੂ ਪਿਆ ਦਿੱਤੀ। ਉਸਦਾ ਕਹਿਣਾ ਸੀ ਕਿ ਉਹ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਮਾਂ ਦੀ ਜਾਨ ਬਚਾਉਣ ਲਈ ਉਸਨੂੰ ਸਿਵਲ ਹਸਪਤਾਲ ਪਹੁੰਚੀ ਹੈ। ਉਸਨੇ ਦੱਸਿਆ ਉਸਦੇ ਪਿਤਾ ਅਤੇ ਦਾਦੀ ਮਾਂ ਕੋਲੋਂ ਉਹ ਜਗ੍ਹਾ ਲੈਣੀ ਚਾਹੁੰਦੇ ਹਨ, ਜਿਸ ਕਾਰਨ ਹਮੇਸ਼ਾ ਹੀ ਮਾਂ ਨਾਲ ਲੜਦੇ ਝਗੜਦੇ ਰਹਿੰਦੇ ਹਨ ਲੇਕਿਨ ਅੱਜ ਉਨ੍ਹਾਂ ਨੇ ਮਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਮਾਂ ਨੂੰ ਧੱਕੇ ਨਾਲ ਕੋਈ ਜ਼ਹਿਰੀਲੀ ਵਸਤੂ ਪਿਆ ਦਿੱਤੀ ਹੈ ਜਿਸ ਨਾਲ ਮਾਂ ਦੀ ਹਾਲਤ ਵਿਗੜਨ ਲੱਗ ਪਈ।