ਬਟਾਲਾ : ਪਾਰਕ ‘ਚ ਬੈਠੇ ਮੁੰਡੇ-ਕੁੜੀਆਂ ਨੂੰ ਮਹਿਲਾ ਪੁਲਸ ਨੇ ਮਾਰੀਆਂ ਚਪੇੜਾਂ

0
533

ਗੁਰਦਾਸਪੁਰ/ਬਟਾਲਾ| ਸਮਾਧ ਰੋਡ ‘ਤੇ ਸਥਿਤ ਪਾਰਕ ਆਸ਼ਕਾਂ ਅਤੇ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ। ਸ਼ਹਿਰ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕੀਤਾ ਜਾ ਰਿਹਾ ਸੀ , ਜਿਸ ਕਾਰਨ ਅੱਜ ਪੀ. ਸੀ. ਆਰ. ਵੱਲੋ ਅਚਾਨਕ ਜਦ ਪਾਰਕ ਵਿੱਚ ਛਾਪਾ ਮਾਰਿਆ ਗਿਆ ਤਾਂ ਕਈ ਲੜਕੇ- ਲੜਕੀਆਂ ਉਸ ਪਾਰਕ ਵਿੱਚ ਗਲਤ ਹਰਕਤਾਂ ਕਰਦੇ ਫੜੇ ਗਏ, ਜੋ ਮੌਕੇ ਤੋਂ ਫਰਾਰ ਹੋ ਗਏ ਅਤੇ ਜਿਨ੍ਹਾਂ ਨੂੰ ਰੋਕ ਕੇ ਪੁੱਛਿਆ ਗਿਆ, ਉਨ੍ਹਾਂ ਕਿਹਾ ਅਸੀਂ ਆਈਲੈਸਟ ਕਰਨ ਆਉਂਦੇ ਹਾਂ ਅਤੇ ਇਥੇ ਬੈਠਦੇ ਹਾਂ |

ਜਾਣਕਾਰੀ ਦਿੰਦਿਆਂ ਪੀ.ਸੀ.ਆਰ. ਦੀ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਸ਼ਿਕਾਇਤ ਆ ਰਹੀ ਸੀ ਕਿ ਜੋ ਬਟਾਲਾ ਦੇ ਸਮਾਧ ਰੋਡ ਸਥਿਤ ਪਾਰਕ ਹੈ, ਉਥੇ ਜ਼ਿਆਦਾ ਆਸ਼ਕ ਜਾਂ ਫਿਰ ਨਸ਼ੇੜੀਆਂ ਨੇ ਆਪਣਾ ਅੱਡਾ ਬਣਾਇਆ ਹੋਇਆ, ਜਿਸ ਕਾਰਨ ਅਸੀਂ ਅੱਜ ਅਚਾਨਕ ਪਾਰਕ ਵਿੱਚ ਛਾਪਾ ਮਾਰਿਆ ਤਾਂ ਦੇਖਿਆ ਕਿ ਨੌਜਵਾਨ ਲੜਕੀਆਂ-ਲੜਕੇ ਬੁਹਤ ਜ਼ਿਆਦਾ ਸੀ ਅਤੇ ਗਲਤ ਹਰਕਤਾਂ ਆਪਸ ਵਿੱਚ ਕਰ ਰਹੇ ਸੀ, ਜਿਸ ਕਾਰਨ ਪਹਿਲਾਂ ਪਿਆਰ ਨਾਲ ਸਮਝਾਇਆ ਪਰ ਉਹ ਉਲਟਾ ਸਾਡੇ ਨਾਲ ਲੜਨ ਲੱਗ ਪਏ, ਜਿਸ ਕਾਰਨ ਅਸੀਂ ਉਨ੍ਹਾਂ ਨੂੰ ਫਿਰ ਥੱਪੜ ਵੀ ਲਾਏ ਕਿਉਕਿ ਮਾਂ ਬਾਪ ਕਿੰਝ ਆਪਣੇ ਬੱਚਿਆਂ ਨੂੰ ਸ਼ਹਿਰ ਪੜਨ ਭੇਜਦੇ ਹਨ ਪਰ ਉਹ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਚੁੱਕਦੇ ਹਾਂ |