ਬਟਾਲਾ : ਨਸ਼ੇ ਦੀ ਪੂਰਤੀ ਲਈ ਮੋਟਰਸਾਈਕਲ ਚੋਰੀ ਕਰਦਾ ਨੌਜਵਾਨ ਅੜਿੱਕੇ, ਲੋਕਾਂ ਨੇ ਬੰਨ੍ਹ ਕੇ ਕੁੱਟਿਆ

0
800

ਬਟਾਲਾ। ਬਟਾਲਾ ਦੇ ਨਿੱਜੀ pgi ਸਕੈਨਿੰਗ ਸੈਂਟਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਕੀਤਾ ਕਾਬੂ ਹੈ। ਗੁੱਸੇ ਚ ਆਏ ਲੋਕਾਂ ਨੇ ਚੋਰ ਨੂੰ ਰੱਸੀ ਨਾਲ ਬੰਨ੍ਹ ਲਿਆ। ਰੱਸੀ ਨਾਲ ਬੰਨ੍ਹੇ ਹੋਏ ਨੌਜਵਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਦੇ ਨਜਦੀਕ ਪਿੰਡ ਬੋਝੇ ਦਾ ਰਹਿਣ ਵਾਲਾ ਹੈ । ਉਹ ਵਿਆਹਿਆ ਹੋਇਆ ਹੈ ਅਤੇ ਚਿੱਟੇ ਦੇ ਨਸ਼ੇ ਦਾ ਆਦੀ ਹੈ। ਨਸ਼ੇ ਦੀ ਪੂਰਤੀ ਲਈ ਅਤੇ ਘਰ ਦੇ ਖਰਚੇ ਲਈ ਉਹ ਮੋਟਸਾਈਕਲਾਂ ਚੋਰੀ ਕਰਦਾ ਹੈ। ਪਹਿਲਾਂ ਵੀ ਉਸਨੇ ਮੋਟਸਾਈਕਲਾਂ ਚੋਰੀ ਕੀਤੇ ਹਨ ਅਤੇ ਇਸ ਸੈਂਟਰ ਦੇ ਬਾਹਰੋਂ ਵੀ ਪਹਿਲਾਂ ਮੋਟਰਸਾਈਕਲਾਂ ਚੋਰੀ ਕਰ ਚੁੱਕਾ ਹੈ। ਚੋਰੀ ਕੀਤੇ ਮੋਟਸਾਈਕਲ ਦੂਸਰੀ ਜਗਾ 5 ਤੋਂ 6 ਹਜਾਰ ਰੁਪਏ ਵਿਚ ਵੇਚ ਦਿੰਦਾ ਸੀ । ਅੱਜ ਵੀ ਮੋਟਸਾਈਕਲ ਚੋਰੀ ਕਰਨ ਆਇਆ ਸੀ ਪਰ ਸੁਰੱਖਿਆ ਗਾਰਡ ਤੇ ਲੋਕਾਂ ਨੇ ਕਾਬੂ ਕਰ ਲਿਆ ।

ਸਕਨਿੰਗ ਸੈਂਟਰ ਦੇ ਸੁਰੱਖਿਆ ਗਾਰਡ ਮੋਹਨ ਲਾਲ ਨੇ ਦੱਸਿਆ ਉਕਤ ਨੌਜਵਾਨ ਨੂੰ ਮੋਟਸਾਈਕਲ ਤੇ ਚਾਬੀ ਲਗਾਉਂਦੀਆਂ ਦੇਖਿਆ, ਜਿਸਦੀਆਂ ਗਤੀਵਿਧੀਆ ‘ਤੇ ਸ਼ੱਕ ਪਿਆ ਤੇ ਜਦੋਂ ਉਕਤ ਨੌਜਵਾਨ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਦੀ ਪਤਨੀ ਸੈਂਟਰ ਦੇ ਅੰਦਰ ਬੈਠੀ ਹੈ ਪਰ ਜਦ ਨੌਜਵਾਨ ਨੂੰ ਸੈਂਟਰ ਅੰਦਰ ਲਿਜਾ ਕੇ ਦੇਖਿਆ ਤਾਂ ਉਸਦੀ ਕੋਈ ਪਤਨੀ ਨਹੀਂ ਸੀ ਇਸ ਤੋਂ ਬਾਅਦ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਸਨੂੰ ਕਾਬੂ ਕਰ ਲਿਆ ਗਿਆ।

ਉਥੇ ਹੀ ਇਤਲਾਹ ਮਿਲਦਿਆਂ ਹੀ ਮੌਕੇ ਤੇ ਪੁਲਿਸ ਪਾਰਟੀ ਨਾਲ ਪਹੁੰਚੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਚੋਰ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਪੁੱਛਗਿੱਛ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।