ਬਸਤੀ ਪੀਰਦਾਦ ਇਲਾਕੇ ਦੇ ਕੌਂਸਲਰ ਲਖਬੀਰ ਬਾਜਵਾ ਦੇ ਬੇਟੇ ਨੇ ਚਲਾਈ ਗੋਲੀ, ਪਾਣੀ ਦੀ ਕਿੱਲਤ ਕਾਰਨ ਲੋਕ ਕਰ ਰਹੇ ਸੀ ਰੋਸ ਪ੍ਰਦਰਸ਼ਨ

0
2185

ਜਲੰਧਰ | ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਸਤੀ ਪੀਰਦਾਦ ਵਿਚ ਪਾਣੀ ਦੇ ਕਨੈਕਸ਼ਨ ਨੂੰ ਲੈ ਕੇ ਹੋਏ ਵਿਵਾਦ ਵਿਚ ਕਾਂਗਰਸੀ ਕੌਂਸਲਰ ਲਖਬੀਰ ਸਿੰਘ ਬਾਜਵਾ ਦੇ ਬੇਟੇ ਨੇ ਗੋਲੀ ਚਲਾ ਦਿੱਤੀ ਹੈ। ਹਾਲਾਂਕਿ ਗੋਲੀ ਚੱਲਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਅਨਿਲ ਕੁਮਾਰ ਪਹੁੰਚੇ। ਜਾਣਕਾਰੀ ਦੇ ਮੁਤਾਬਿਕ ਬਸਤੀ ਪੀਰਦਾਦ ਦੇ ਲੋਕ ਪਾਣੀ ਦੀ ਕਿੱਲਤ ਤੋਂ ਪਰੇਸ਼ਾਨ ਸੀ। ਇਲਾਕੇ ਵਿਚ ਪਾਣੀ ਦਾ ਨਵਾਂ ਕਨੈਕਸ਼ਨ ਲਾਉਣਾ ਸੀ, ਇਸ ਕਰਕੇ ਲੋਕਾਂ ਦੀ ਕੌਂਸਲਰ ਨਾਲ ਬਹਿਸ ਹੋ ਗਈ। ਇਸ ਕਰਕੇ ਕੌਂਸਲਰ ਦੇ ਬੇਟੇ ਨੇ ਗੋਲੀ ਚਲਾ ਦਿੱਤੀ।

ਐਸਐਚਓ ਅਨਿਲ ਕੁਮਾਰ ਨੇ ਕਿਹਾ ਕਿ ਲੋਕਾਂ ਮੁਤਾਬਿਕ ਕੌਂਸਲਰ ਦੇ ਬੇਟੇ ਨੇ ਹਵਾਈ ਫੈਰ ਕੀਤਾ ਸੀ। ਪਰ ਅਜੇ ਤੱਕ ਖੋਲ ਬਰਾਮਦ ਨਹੀਂ ਹੋਇਆ। ਕੌਂਸਲਰ ਲਖਬੀਰ ਸਿੰਘ ਬਾਜਵਾ ਦਾ ਨੰਬਰ ਸਵਿੱਚ ਆਫ ਆ ਰਿਹਾ ਹੈ। ਪਰ ਕੌਂਸਲਰ ਦੇ ਸਮਰੱਥਕ ਕਹਿ ਰਹੇ ਹੈਂ ਕਿ ਗੋਲੀ ਸੈਲਫ ਡਿਫੈਂਸ ਦੇ ਲਈ ਚਲਾਈ ਗਈ ਹੈ।