ਬਰਨਾਲਾ : ਢਾਬੇ ਤੋਂ ਖਾਣਾ ਖਾ ਕੇ ਜਾ ਰਹੇ ਨੌਜਵਾਨਾਂ ਨਾਲ ਭਿਆਨਕ ਹਾਦਸਾ, ਅਣਪਛਾਤੇ ਵਾਹਨ ਦੀ ਟੱਕਰ ਨਾਲ ਉੱਡੇ ਕਾਰ ਦੇ ਪਰਖੱਚੇ, 2 ਦੀ ਮੌਕੇ ‘ਤੇ ਮੌਤ

0
949

ਬਰਨਾਲਾ। ਬਰਨਾਲਾ ‘ਚ ਬੀਤੀ ਰਾਤ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਬਰਨਾਲਾ ਦੇ ਨੇੜਲੇ ਕਸਬਾ ਧਨੌਲਾ ‘ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਕਿਸੇ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ।

ਕਰੀਬ 1 ਵਜੇ ਵਾਪਰੇ ਇਸ ਹਾਦਸੇ ਵਿੱਚ ਕਾਰ ਦੇ ਦੋ ਟੁਕੜੇ ਹੋ ਗਏ। ਕਾਰ ‘ਚ ਸਵਾਰ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਵੀਰਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਕਾਰ ਧਨੌਲਾ ਤੋਂ ਬਰਨਾਲਾ ਵੱਲ ਜਾ ਰਹੀ ਸੀ। ਕਾਰ ਵਿੱਚ ਕਰਨ ਸਿੰਘ (19) ਵਾਸੀ ਪਟਿਆਲਾ, ਇੱਕ ਹੋਰ ਗੋਲੂ (20) ਵਾਸੀ ਕੈਥਲ ਅਤੇ ਹੈਪੀ (30) ਵਾਸੀ ਪਟਿਆਲਾ ਸਵਾਰ ਸਨ। ਤਿੰਨੋਂ ਨੌਜਵਾਨ ਰਜਵਾੜਾ ਢਾਬੇ ਤੋਂ ਖਾਣਾ ਖਾ ਕੇ ਬਰਨਾਲਾ ਜਾ ਰਹੇ ਸਨ।

ਰਸਤੇ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਕਾਰ ਦੇ ਦੋ ਟੁਕੜੇ ਹੋ ਗਏ। ਇਸ ਵਿੱਚ ਕਰਨ ਅਤੇ ਗੋਲੂ ਦੀ ਮੌਤ ਹੋ ਗਈ। ਜਦਕਿ ਹੈਪੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਬਰਨਾਲਾ ਰੈਫਰ ਕਰ ਦਿੱਤਾ ਗਿਆ ਹੈ।

ਥਾਣਾ ਧਨੌਲਾ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਰਜਵਾੜਾ ਢਾਬੇ ਤੋਂ ਖਾਣਾ ਖਾ ਕੇ ਬਰਨਾਲਾ ਵੱਲ ਜਾ ਰਹੇ ਸਨ। ਅਣਪਛਾਤੇ ਵਾਹਨ ਵੱਲੋਂ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲੀਸ ਨੇ ਧਾਰਾ 304ਏ ਤਹਿਤ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।