ਬਰਨਾਲਾ : ਓਮਾਨ ‘ਚ ਫਸੀ 4 ਬੱਚਿਆਂ ਦੀ ਮਾਂ, ਧੋਖਾਧੜੀ ਦੀ ਹੋਈ ਸ਼ਿਕਾਰ, ਵੀਡੀਓ ਜਾਰੀ ਕਰਕੇ ਦੱਸੀ ਏਜੰਟਾਂ ਦੀ ਕਰਤੂਤ

0
2250

ਬਰਨਾਲਾ, 13 ਸਤੰਬਰ| ਜ਼ਿਲ੍ਹੇ ਦੇ ਕਸਬਾ ਭਦੌੜ ਦੀ ਰਹਿਣ ਵਾਲੀ ਇੱਕ ਔਰਤ ਨੂੰ ਇੱਕ ਟਰੈਵਲ ਏਜੰਟ ਨੇ ਓਮਾਨ ਵਿੱਚ ਬੰਧਕ ਬਣਾ ਲਿਆ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਮੋਦੀ ਸਰਕਾਰ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਤੋਂ ਔਰਤ ਨੂੰ ਜਲਦ ਤੋਂ ਜਲਦ ਦੇਸ਼ ਲਿਆਉਣ ਦੀ ਮੰਗ ਕੀਤੀ ਹੈ।

ਉਕਤ ਪੀੜਤ ਔਰਤ ਪਰਮਜੀਤ ਕੌਰ ਦੀ ਓਮਾਨ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਪੀੜਤ ਔਰਤ ਦੱਸ ਰਹੀ ਹੈ ਕਿ ਉਸ ਨੂੰ ਖਾਣ-ਪੀਣ ਲਈ ਕੁਝ ਨਹੀਂ ਦਿੱਤਾ ਜਾ ਰਿਹਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਨਸੀਬ ਕੌਰ, ਪਰਮਜੀਤ ਕੌਰ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਨੂੰ ਕਿਸੇ ਟਰੈਵਲ ਏਜੰਟ ਵੱਲੋਂ ਉਸ ਨੂੰ ਘਰ ਭੇਜਣ ਦਾ ਝਾਂਸਾ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਦੀ ਨੂੰਹ ਨੂੰ ਉਸ ਟਰੈਵਲ ਏਜੰਟ ਵੱਲੋਂ ਧੋਖੇ ਨਾਲ ਓਮਾਨ ‘ਚ ਕੈਦ ਕਰ ਲਿਆ ਗਿਆ, ਜਦਕਿ ਉਨ੍ਹਾਂ ਨੇ ਇਸ ਪੂਰੇ ਮਾਮਲੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕੀਤੀ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਨੂੰਹ ਨੂੰ ਜਲਦੀ ਤੋਂ ਜਲਦੀ ਦੇਸ਼ ਲਿਆਂਦਾ ਜਾਵੇ।

ਪੀੜਤ ਔਰਤ ਪਰਮਜੀਤ ਕੌਰ ਦੇ ਚਾਰ ਛੋਟੇ-ਛੋਟੇ ਬੱਚੇ ਹਨ ਅਤੇ ਉਹ ਇਕੱਲੀ ਹੀ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀ ਅਤੇ ਹੁਣ ਉਨ੍ਹਾਂ ਕੋਲ ਕੋਈ ਵੀ ਨਹੀਂ ਹੈ। ਉਸ ਦੇ ਬੱਚੇ ਹਨ, ਇਸ ਲਈ ਪਰਮਜੀਤ ਕੌਰ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।