ਬਰਨਾਲਾ : ਆਰਥਿਕ ਤੰਗੀ ਕਾਰਨ ਨੌਜਵਾਨ ਨੇ ਦਿੱਤੀ ਜਾਨ, 1 ਬੱਚੇ ਦਾ ਸੀ ਪਿਤਾ

0
913

ਬਰਨਾਲਾ/ਮਹਿਲ ਕਲਾਂ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਭੱਦਲਵੱਢ ਵਿਖੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਇਕ ਨੌਜਵਾਨ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਜਾਨ ਦੇ ਦਿੱਤੀ ਗਈ। ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਨਿਰਭੈ ਸਿੰਘ (27) ਪੁੱਤਰ ਹਰਨੇਕ ਸਿੰਘ ਵਾਸੀ ਭੱਦਲਵੱਢ ਨੇ ਆਰਥਿਕ ਤੰਗੀ ਕਾਰਨ ਘਰ ਵਿਚ ਜਾਨ ਦੇ ਦਿੱਤੀ।

Jaggi Vasudev | Can you predict death? - Telegraph India

ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ, ਇਕ ਸਾਲ ਦਾ ਬੱਚਾ, ਮਾਤਾ-ਪਿਤਾ ਅਤੇ 2 ਭੈਣਾਂ ਨੂੰ ਛੱਡ ਗਿਆ ਹੈ। ਥਾਣਾ ਠੁੱਲੀਵਾਲ ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪੀ ਗਈ ਹੈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤੇ ਪਿੰਡ ਵਿਚ ਸੋਗ ਪਸਰ ਗਿਆ ਹੈ।