ਬਰਨਾਲਾ ਜ਼ਿਲੇ ਦੇ ਵਪਾਰੀਆਂ ਦਾ ਐਲਾਨ- ਪੰਜਾਬ ਸਰਕਾਰ ਦੇ ਲੌਕਡਾਊਨ ਨੂੰ ਨਹੀਂ ਮੰਨਦੇ, ਕੱਲ੍ਹ 9 ਵਜੇ ਤੋਂ ਦੁਪਹਿਰ 2 ਵਜੇ ਦੁਕਾਨਾਂ ਖੋਲ੍ਹਾਂਗੇ, ਪੁਲਿਸ ਨੇ ਰੋਕਿਆ ਤਾਂ ਦਿਆਂਗੇ ਜਵਾਬ

0
3932

ਬਰਨਾਲਾ | ਪੰਜਾਬ ਸਰਕਾਰ ਨੇ 15 ਮਈ ਤੱਕ ਲਗਾਏ ਨਵੇਂ ਲੌਕਡਾਊਨ ਦਾ ਵਪਾਰੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਬਰਨਾਲਾ ਵਿੱਚ ਵਪਾਰੀ ਇਕੱਠੇ ਹੋਏ ਅਤੇ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ।

ਵਪਾਰੀਆਂ ਨੇ ਕਿਹਾ ਕਿ ਸਰਕਾਰ ਨੇ ਆਪਣੀ ਮਰਜੀ ਮੁਤਾਬਿਕ ਅੱਧੇ ਕਾਰੋਬਾਰ ਖੋਲ੍ਹੇ ਹੋਏ ਹਨ ਅਤੇ ਅੱਧੇ ਬੰਦ ਕੀਤੇ ਹਨ। ਅਸੀਂ ਦੁਕਾਨਾਂ ਦਾ ਕਿਰਾਇਆ ਕਿੱਥੋਂ ਦਿਆਂਗੇ।

ਵਪਾਰ ਮੰਡਲ ਦੇ ਮੀਤ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਲੌਕਡਾਊਨ ਨੂੰ ਨਹੀਂ ਮੰਨਦੇ। ਇਸੇ ਲਈ ਅਸੀਂ ਬਰਨਾਲਾ ਦੇ ਸਦਰ ਬਜਾਰ ਵਿੱਚ ਇਕੱਠੇ ਹੋਏ ਅਤੇ ਚੱਕਾ ਜਾਮ ਕੀਤਾ। ਸਾਡੀ ਮੰਗ ਹੈ ਕਿ ਕੁਝ ਸਮਾਂ ਸਾਨੂੰ ਵੀ ਕਾਰੋਬਾਰ ਲਈ ਦਿੱਤਾ ਜਾਵੇ।

ਵਪਾਰੀਆਂ ਨੇ ਕਿਹਾ- ਕੱਲ੍ਹ ਅਸੀਂ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਬਜਾਰ ਖੋਲ੍ਹਾਂਗੇ। ਜੇ ਪੁਲਿਸ ਜਾਂ ਕਿਸੇ ਹੋਰ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਸ ਦਾ ਜਵਾਬ ਦੇਣ ਲਈ ਵੀ ਤਿਆਰ ਹਾਂ। ਵਪਾਰੀ ਕੋਰੋਨਾ ਦੀਆਂ ਸਾਰੀਆਂ ਗਾਈਡਲਾਈਨਜ਼ ਦਾ ਪਾਲਨ ਕਰਦਾ ਹੈ ਫਿਰ ਵੀ ਸਰਕਾਰ ਸਾਨੂੰ ਤੰਗ ਕਰ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)