ਬਰਨਾਲਾ : ਕਪਾਹ ਦੇ ਖੇਤ ‘ਚ ਕੰਮ ਕਰਨ ਗਈ ਚਾਚੀ ਛੱਪੜ ‘ਚ ਡਿਗੀ, ਬਚਾਉਣ ਲਈ ਛੱਪੜ ‘ਚ ਵੜਿਆ ਭਤੀਜਾ ਵੀ ਡੁੱਬਾ, ਦੋਵਾਂ ਦੀ ਮੌਤ

0
4649

ਬਰਨਾਲਾ, 2 ਅਕਤੂਬਰ| ਪਿੰਡ ਮੌੜ ਪਟਿਆਲਾ ਵਾਸੀ ਮਜ਼ਦੂਰ ਪਰਿਵਾਰ ਦੀ ਚਾਚੀ ਤੇ ਭਤੀਜੇ ਦੀ ਹਰਿਆਣਾ ਦੇ ਪਿੰਡ ਰਸੀਲਾਖੇੜਾ ’ਚ ਤਲਾਅ ’ਚ ਡੁੱਬਣ ਨਾਲ ਮੌਤ ਹੋ ਗਈ।

ਪਿੰਡ ਮੌੜ ਪਟਿਆਲਾ ਦੇ ਸਰਪੰਚ ਸੁਰਜੀਤ ਸਿੰਘ, ਸਾਬਕਾ ਚੇਅਰਮੈਨ ਪਰਮਜੀਤ ਸਿੰਘ, ਨੰਬਰਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਕਰਮਜੀਤ ਕੌਰ ਦਾ ਭਤੀਜਾ ਜੰਟਾ ਸਿੰਘ ਪਿੰਡ ਰਸੀਲਾਖੇੜਾ (ਨੇੜੇ ਮੰਡੀ ਡੱਬਵਾਲੀ) ਹਰਿਆਣਾ ’ਚ ਮਜ਼ਦੂਰੀ ਕਰਨ ਗਿਆ ਸੀ।

ਉਹ ਉਥੇ ਕਪਾਹ ਦੇ ਖੇਤਾਂ ’ਚ ਕੰਮ ਕਰ ਰਿਹਾ ਸੀ। ਉਥੇ ਪਾਣੀ ਜਮ੍ਹਾਂ ਕਰਨ ਲਈ ਖੇਤ ਦੇ ਨੇੜੇ ਡੂੰਘਾ ਛੱਪੜ ਬਣਾਇਆ ਗਿਆ ਸੀ। ਜਦੋਂ ਚਾਚੀ ਕਰਮਜੀਤ ਕੌਰ ਪਾਣੀ ਲੈਣ ਲਈ ਛੱਪੜ ਨੇੜੇ ਗਈ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਛੱਪੜ ’ਚ ਡਿੱਗ ਗਈ।

ਇਸ ਦੌਰਾਨ ਜਦੋਂ ਉਸ ਨੇ ਰੌਲਾ ਪਾਇਆ ਤਾਂ ਜੰਟਾ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਛੱਪੜ ’ਚ ਛਾਲ ਮਾਰ ਦਿੱਤੀ। ਛੱਪੜ ਡੂੰਘਾ ਹੋਣ ਕਾਰਨ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ।