ਬਰਨਾਲਾ : ਨਹਿਰ ‘ਚ ਨਹਾਉਣ ਗਏ 3 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, 2 ਦੀ ਮੌਤ

0
818

ਬਰਨਾਲਾ/ਧਨੌਲਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਰਨਾਲਾ ਦੇ ਨੇੜਲੇ ਪਿੰਡ ਹਰੀਗੜ੍ਹ ਵਿਖੇ ਨਹਿਰ ’ਚ ਨਹਾਉਣ ਗਏ 3 ਨੌਜਵਾਨਾਂ ’ਚੋਂ 2 ਨੌਜਵਾਨਾਂ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖਬਰ ਸੁਣਨ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਵਿਜੈ ਸਿੰਘ ਪੁੱਤਰ ਬਲਕਾਰ ਸਿੰਘ ਤੇ ਭਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਤੇ ਸਰਤਾਜ ਖਾਂ ਪੁੱਤਰ ਨਸੀਮ ਖ਼ਾਨ ਹਰੀਗੜ੍ਹ ਵਿਖੇ ਨਹਿਰ ’ਚ ਨਹਾਉਣ ਲਈ ਗਏ ਸਨ।

ਇਸ ਦੌਰਾਨ ਤਿੰਨੇ ਜਣੇ ਨਹਿਰ ’ਚ ਰੁੜ੍ਹ ਗਏ। ਇਨ੍ਹਾਂ ਨੌਜਵਾਨਾਂ ’ਚੋਂ ਸਰਤਾਜ ਖ਼ਾਨ ਬਚ ਗਿਆ ਜਦਕਿ ਬਾਕੀ ਦੋਵੇਂ ਨੌਜਵਾਨ ਡੁੱਬ ਗਏ। ਘਟਨਾ ਸਥਾਨ ’ਤੇ ਪਹੁੰਚੇ ਥਾਣਾ ਧਨੌਲਾ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਵੱਲੋਂ ਨੌਜਵਾਨਾਂ ਦੀ ਭਾਲ ਕੀਤੀ ਗਈ ਹੈ ਤੇ ਦੋਵੇਂ ਲਾਸ਼ਾਂ ਮਿਲ ਗਈਆਂ ਹਨ।