ਸਤੰਬਰ ਮਹੀਨੇ ‘ਚ 18 ਦਿਨ ਹੀ ਖੁੱਲ੍ਹਣਗੇ ਬੈਂਕ, ਪੜ੍ਹੋ 12 ਛੁੱਟੀਆਂ ਦਾ ਕਾਰਨ

0
1282

ਨਵੀਂ ਦਿੱਲੀ . ਮੰਗਲਵਾਰ ਤੋਂ ਸਤੰਬਰ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਵਿੱਚ ਕੰਮ ਹਨ ਤਾਂ ਇਨ੍ਹਾਂ ਨੂੰ ਸਮਾਂ ਰਹਿੰਦੇ ਹੀ ਪੂਰੇ ਕਰ ਲਵੋ। ਕਿਉਂਕਿ ਇਸ ਮਹੀਨੇ ਵਿੱਚ ਬਹੁਤ ਸਾਰੇ ਤਿਉਹਾਰ ਹਨ, ਜਿਨ੍ਹਾਂ ਕਾਰਨ ਬੈਂਕਾਂ  ਦੇ ਨਾਲ-ਨਾਲ ਕਈ ਸਰਕਾਰੀ ਦਫਤਰ ਵੀ ਬੰਦ ਰਹਿਣ ਵਾਲੇ ਹਨ। ਦਰਅਸਲ, ਸਤੰਬਰ ਦੇ ਮਹੀਨੇ ਜ਼ਿਆਦਤਰ ਸਾਰੇ ਪਾਸੇ ਛੁੱਟੀ ਨਹੀਂ ਹੈ, ਪਰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਇਹ ਤਿਉਹਾਰ ਮਨਾਏ ਜਾਣਗੇ।
ਅਜਿਹੀ ਸਥਿਤੀ ਵਿੱਚ ਜੇ ਸਾਨੂੰ ਬੈਂਕ ਨਾਲ ਅਧਾਰਿਤ ਕੰਮ ਹੈ, ਤਾਂ ਸਾਨੂੰ ਲਾਜ਼ਮੀ ਤੌਰ ‘ਤੇ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਦਿਨ ਬੈਂਕ ਦੀ ਛੁੱਟੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਵਿੱਚ ਕੰਮ ਕਰ ਰਹੇ ਬੈਂਕ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਵੀ ਬੰਦ ਰਹਿੰਦੇ ਹਨ । ਇਸ ਨੂੰ ਲੈ ਕੇ RBI ਵੱਲੋਂ ਸਤੰਬਰ 2020 ਲਈ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਆਓ ਜਾਣਦੇ ਹਾਂ ਕਿ ਸਤੰਬਰ ਵਿੱਚ ਕਿਹੜੇ ਦਿਨ ਬੈਂਕ ਬੰਦ ਰਹਿਣ ਵਾਲੇ ਹਨ।

01 ਸਤੰਬਰ – ਸਿੱਕਮ ਵਿੱਚ ਓਨਮ ਕਾਰਨ ਬੈਂਕ ਬੰਦ ਰਹਿਣਗੇ।
02 ਸਤੰਬਰ – ਸ੍ਰੀ ਨਾਰਾਇਣ ਗੁਰੂ ਜੈਅੰਤੀ ਮਨਾਈ ਜਾਏਗੀ। ਜਿਸ ਕਾਰਨ ਇਸ ਦਿਨ ਗੰਗਟੋਕ, ਕੋਚੀ ਅਤੇ ਤਿਰੂਵਨੰਤਪੁਰਮ ਵਿਚ ਛੁੱਟੀ ਰਹੇਗੀ।
06 ਸਤੰਬਰ – ਐਤਵਾਰ ਹੋਣ ਕਾਰਨ ਸਾਰੇ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ।
12 ਸਤੰਬਰ – ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਦੀ ਇਸ ਦਿਨ ਛੁੱਟੀ ਹੋਵੇਗੀ।
13 ਸਤੰਬਰ – ਐਤਵਾਰ ਸਾਰੇ ਸੂਬਿਆਂ ਦੇ ਬੈਂਕਾਂ ਲਈ ਛੁੱਟੀ ਰਹੇਗੀ।
17 ਸਤੰਬਰ – ਮਹਾਲਿਆ ਮੱਸਿਆ ਕਾਰਨ ਬੈਂਕ ਅਗਰਤਲਾ, ਕੋਲਕਾਤਾ ਅਤੇ ਬੈਂਗਲੁਰੂ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
20 ਸਤੰਬਰ – ਐਤਵਾਰ ਦੇ ਕਾਰਨ ਪੂਰੇ ਦੇਸ਼ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।
21 ਸਤੰਬਰ – ਸ੍ਰੀ ਨਾਰਾਇਣ ਗੁਰੂ ਸਮਾਧੀ ਦਿਵਸ। ਬੈਂਕਾਂ ਦੀ ਇਸ ਦਿਨ ਕੋਚੀ ਅਤੇ ਤਿਰੂਵਨੰਤਪੁਰਮ ਵਿੱਚ ਛੁੱਟੀ ਰਹੇਗੀ।
23 ਸਤੰਬਰ – ਹਰਿਆਣਾ ਦੇ ਹੀਰੋਜ਼ ਦੀ ਸ਼ਹਾਦਤ ਦਿਵਸ ਦੇ ਮੌਕੇ ‘ਤੇ ਬੈਂਕਾਂ ਵਿੱਚ ਛੁੱਟੀ ਹੋਵੇਗੀ।
26 ਸਤੰਬਰ – ਮਹੀਨੇ ਦੇ ਚੌਥੇ ਸ਼ਨੀਵਾਰ ਹੋਣ ਕਾਰਨ ਦੇਸ਼ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।
27 ਸਤੰਬਰ – ਐਤਵਾਰ ਸਾਰੇ ਸੂਬਿਆਂ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।
28 ਸਤੰਬਰ – ਸਰਦਾਰ ਭਗਤ ਸਿੰਘ ਜੈਅੰਤੀ ਕਾਰਨ ਪੰਜਾਬ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।