ਮੁੰਬਈ | ਮੋਦੀ ਸਰਕਾਰ 4 ਹੋਰ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ। ਬੈਂਕ ਆਫ ਮਹਾਰਾਸ਼ਟਰ, ਇੰਡੀਅਨ ਓਵਰਸੀਜ਼ ਬੈਂਕ, ਸੈਂਟਰਲ ਬੈਂਕ ਅਤੇ ਬੈਂਕ ਆਫ ਇੰਡੀਆ ਨੂੰ ਪ੍ਰਾਈਵੇਟ ਕਰਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ। 5 ਤੋਂ 6 ਮਹੀਨੇ ਦੌਰਾਨ ਇਹ ਬੈਂਕ ਪ੍ਰਾਈਵੇਟ ਹੋ ਜਾਣਗੇ।
ਸਰਕਾਰ ਨੇ ਬਜਟ ਵਿੱਚ 2 ਬੈਂਕਾਂ ਵਿੱਚ ਹਿੱਸਾ ਵੇਚਣ ਦੀ ਗੱਲ ਆਖੀ ਸੀ ਪਰ ਸਰਕਾਰ ਦੇਸ਼ ਵਿੱਚ ਸਿਰਫ ਕੁਝ ਹੀ ਵੱਡੇ ਬੈਂਕ ਚਲਾਉਣਾ ਚਾਹੁੰਦੀ ਹੈ।
ਬੈਂਕਾਂ ਨੂੰ ਪ੍ਰਾਈਵੇਟ ਕਰਨ ਨਾਲ ਨੌਕਰੀਆਂ ਜਾਣ ਦਾ ਖਤਰਾ ਬਰਕਰਾਰ ਰਹਿੰਦਾ ਹੈ।
ਇਨ੍ਹਾਂ ਬੈਂਕਾਂ ਦੇ ਪ੍ਰਾਈਵੇਟ ਹੋਣ ਕਾਰਨ ਖਾਤਾ ਧਾਰਕਾਂ ਨੂੰ ਕੀ ਪ੍ਰੇਸ਼ਾਨੀਆਂ ਝੇਲਣੀਆਂ ਪੈਣਗੀਆਂ ਅਤੇ ਕੀ-ਕੀ ਬਦਲਾਅ ਹੋਣਗੇ ਇਸ ਬਾਰੇ ਫਿਲਹਾਲ ਡਿਟੇਲ ਨਹੀਂ ਦਿੱਤੀ ਜਾ ਰਹੀ ਹੈ।
ਸਾਫ ਹੈ ਕਿ ਜਿਨ੍ਹਾਂ ਦੇ ਵੀ ਖਾਤੇ ਇਨ੍ਹਾਂ 4 ਬੈਂਕਾਂ ਵਿੱਚ ਹਨ ਉਨ੍ਹਾਂ ਨੂੰ ਤਬਦੀਲੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ।