ਬੰਦੀ ਸਿੰਘ ਅੱਤਵਾਦੀ, ਸੰਤ ਰਾਮ ਰਹੀਮ ਨਾਲ ਇਨ੍ਹਾਂ ਦੀ ਤੁਲਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ : ਵੀਰ ਸ਼ਾਂਡਿਲਿਆ

0
286

ਲੁਧਿਆਣਾ। ਐਂਟੀ ਟੈਰੇਰਿਸਟ ਫਰੰਟ ਇੰਡੀਆ (ATFI) Z ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੰਤ ਗੁਰਮੀਤ ਰਾਮ ਰਹੀਮ ਦੀ ਅੱਤਵਾਦੀਆਂ ਨਾਲ ਤੁਲਨਾ ਕਰਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ।

ਸ਼ਾਂਡਿਲਿਆ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਸੀਐਮ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਗੁਰਮੀਤ ਰਾਮ ਰਹੀਮ ਦੇ ਸਤਿਸੰਗ ਦਾ ਵਿਰੋਧ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਪੱਤਰ ਭੇਜਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ SGPC ਹਾਈਕੋਰਟ ‘ਚ ਰਾਮ ਰਹੀਮ ਦੇ ਖਿਲਾਫ ਜਾਂਦੀ ਹੈ ਤਾਂ ATFI ਵੀ ਆਪਣਾ ਵਕੀਲ ਖੜ੍ਹਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘ ਅੱਤਵਾਦੀ ਹਨ, ਉਨ੍ਹਾਂ ਦੀ ਰਾਮ ਰਹੀਮ ਨਾਲ ਤੁਲਨਾ ਕਰਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਿਸ਼ ਹੈ।