ਜਲੰਧਰ . ਪੰਜਾਬ ਵਿਚ ਪਾਬੰਦੀਆਂ ਹਟਾਉਣ ਜਾਂ ਨਾ ਹਟਾਉਣ ਨੂੰ ਲੈ ਕੇ ਅੱਜ ਫੈਸਲਾ ਆਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਰੀਵਿਊ ਕਮੇਟੀ ਵਿਚ 25 ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਇਹ ਫੈਸਲਾ ਸ਼ਾਮ 4 ਵਜੇ ਤੱਕ ਆਉਣ ਵਾਲਾ ਹੈ। ਪੰਜਾਬ ਦੇ ਲੋਕ ਵੀਕਐਂਡ ਦੇ ਲੌਕਡਾਊਨ ਨੂੰ ਲੈ ਕੇ ਕਾਫੀ ਵਿਰੋਧ ਵੀ ਕਰ ਰਹੇ ਹਨ। ਅੱਜ ਉਸ ਬਾਰੇ ਵੀ ਫੈਸਲਾ ਆਵੇਗਾ ਕੀ ਵੀਕਐਂਡ ਤੇ ਲੌਕਡਾਊਨ ਲੱਗਣਾ ਹੈ ਜਾਂ ਨਹੀਂ। ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਪਰ ਇਸਦੇ ਚੱਲਦਿਆਂ ਕਈ ਦੁਕਾਨਦਾਰ ਵੀਕਐਂਡ ਲੌਕਡਾਊਨ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆਏ ਹਨ। ਅੱਜ ਇਹਨਾਂ ਸਾਰੇ ਮਸਲਿਆਂ ਦਾ ਹੱਲ ਆਉਣ ਵਾਲਾ ਹੈ। ਕੈਪਟਨ ਵਿਧਾਇਕਾਂ ਕੋਲੋਂ ਰੀਵਿਊ ਲੈ ਕੇ ਫੈਸਲਾ ਲੈਣਗੇ।