ਬੀਤੇ ਦਿਨੀਂ ਹਰਿਆਣਾ ਸਰਕਾਰ ਵਲੋਂ ਗੈਂਗਸਟਰ ਦਲੇਰ ਦਾ ਘਰ ਤੋੜੇ ਜਾਣ ਤੋਂ ਬਾਅਦ ਗੈਂਗਸਟਰ ਬੰਬੀਹਾ ਗਰੁੱਪ ਵਲੋਂ ਫੇਸਬੁੱਕ ‘ਤੇ ਪੋਸਟ ਪਾ ਕੇ ਮਨੋਹਰ ਲਾਲ ਖੱਟਰ ਸਰਕਾਰ ਨੂੰ ਧਮਕੀ ਦਿੱਤੀ ਗਈ। ਧਮਕੀ ਦਿੰਦੇ ਹੋਏ ਬੰਬੀਹਾ ਗਰੁੱਪ ਨੇ ਲਿਖਿਆ ਕਿ ਕੱਲ ਜੋ ਹੋਇਆ ਬਹੁਤ ਮਾੜਾ ਹੋਇਆ। ਸਾਡੇ ਸਾਥੀ ਦਲੇਰ ਦਾ ਘਰ ਤੋੜ ਦਿੱਤਾ ਗਿਆ ਹੈ ।
ਸਰਕਾਰ, ਪੁਲਸ ਅਤੇ ਡੀ.ਟੀ.ਪੀ. ਨੂੰ ਧਮਕੀ ਦਿੰਦੇ ਹੋਏ ਆਖਿਆ ਕਿ ਹੁਣ ਜੋ ਤੁਸੀਂ ਕਰਨਾ ਸੀ ਕਰ ਲਿਆ ਹੈ, ਹੁਣ ਅਸੀਂ ਕਰਾਂਗੇ। ਇਹ ਠੀਕ ਨਹੀਂ ਕੀਤਾ, ਅਸੀਂ ਦੱਸਾਂਗੇ ਕਿਸੇ ਦੇ ਘਰ ਕਿਵੇਂ ਤੋੜੇ ਜਾਂਦੇ ਹਨ। ਬੰਬੀਹਾ ਗਰੁੱਪ ਨੇ ਆਖਿਆ ਹੈ ਕਿ ਘਰ ਨਾਲ ਦਲੇਰ ਦਾ ਕੋਈ ਲੈਣ ਦੇਣਾ ਨਹੀਂ ਸੀ। ਇਹ ਘਰ 30 ਸਾਲ ਪੁਰਾਣਾ ਸੀ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹਰਿਆਣਾ ਸਰਕਾਰ ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਕਈ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੇ ਘਰਾਂ ਉਤੇ ਵਲਡੋਜ਼ਰ ਚੱਲੇ ਹਨ।