ਬੰਬੀਹਾ ਗੈਂਗ ਦਾ ਗੋਲਡੀ ਬਰਾੜ ਨੂੰ ਚੈਲੰਜ, ਵਿਦੇਸ਼ ‘ਚ ਬੈਠ ਕੇ ਗੱਲਾਂ ਨਾ ਕਰੇ, ਹਿੰਮਤ ਹੈ ਤਾਂ ਪੰਜਾਬ ਆ ਕੇ ਦਿਖਾਏ

0
543

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾਈ ਹੈ। ਬੰਬੀਹਾ ਗੈਂਗ ਨੇ ਗੋਲਡੀ ਬਰਾੜ ਨੂੰ ਚੈਲੰਜ ਕੀਤਾ ਹੈ ਕਿ ਉਹ ਵਿਦੇਸ਼ ਵਿੱਚ ਬੈਠ ਕੇ ਗੱਲ ਨਾ ਕਰੇ, ਹਿੰਮਤ ਹੈ ਤਾਂ ਪੰਜਾਬ ਆ ਕੇ ਦਿਖਾਏ। ਮੂਸੇਵਾਲਾ ਦੇ ਕਤਲ ਦਾ ਬਦਲਾ ਲਵਾਂਗੇ। ਮੂਸੇਵਾਲਾ ਨਾਲ ਕੋਈ ਲਿੰਕ ਨਹੀਂ ਸੀ, ਪਰ ਗੋਲਡੀ ਬਰਾੜ ਵੱਲੋਂ ਬੇਕਸੂਰ ਮੂਸੇਵਾਲਾ ਦਾ ਕਤਲ ਕਰਕੇ ਉਸ ਨੂੰ ਬੰਬੀਹਾ ਗੈਂਗ ਦਾ ਹੋਣ ਦਾ ਦਾਅਵਾ ਕਰਕੇ ਰਚੀ ਗਈ ਸਾਜ਼ਿਸ਼ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਬੰਬੀਹਾ ਗੈਂਗ ਗੋਲਡੀ ਬਰਾੜ ਨੂੰ ਪੰਜਾਬ ਆਉਣ ਲਈ ਸ਼ਰੇਆਮ ਚੁਣੌਤੀ ਦੇ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਨੇਪਾਲ ਬਾਰਡਰ ਤੋਂ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਾਜੇਂਦਰ ਜੋਕਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਖੁਲਾਸੇ ਵੀ ਹੋ ਰਹੇ ਹਨ। ਪੰਜਾਬ ਸਮੇਤ 3 ਹੋਰ ਸੂਬਿਆਂ ‘ਚ ਗੈਂਗਸਟਰਾਂ ਦੇ ਘਰਾਂ ‘ਤੇ ਵੀ NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਬੰਬੀਹਾ ਗਰੁੱਪ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਅੱਜ ਤੱਕ ਅਸੀਂ ਕੋਈ ਨਜਾਇਜ਼ ਕੰਮ ਨਹੀਂ ਕੀਤਾ ਅਤੇ ਨਾ ਹੀ ਕਰਨਾ ਏ। ਸਾਡੀਆਂ ਪੁਰਾਣੀਆਂ ਦੁਸ਼ਮਣੀਆਂ ਅਤੇ ਮੁੱਦੇ ਹਨ। ਅਸੀਂ ਜੋ ਵੀ ਕਰਦੇ ਹਾਂ, ਅਸੀਂ ਆਪਣੇ ਭਰਾਵਾਂ ਦਾ ਬਦਲਾ ਲੈਣ ਲਈ ਕਰਦੇ ਹਾਂ। ਜੋ ਸਾਡੇ ਦੁਸ਼ਮਣ ਹਨ, ਸਾਨੂੰ ਉਹਨਾਂ ਨਾਲ ਹੀ ਨਫਰਤ ਹੈ, ਕਿਸੇ ਹੋਰ ਨਾਲ ਕੋਈ ਵੈਰ ਨਹੀਂ। ਜਿਵੇਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਬਿਨਾਂ ਕਿਸੇ ਕਾਰਨ ਸਾਡੇ ਗਰੁੱਪ ਨਾਲ ਜੋੜ ਕੇ ਮਾਰਿਆ, ਬਿਲਕੁਲ ਨਜਾਇਜ਼।