ਈਸਾਈ ਭਾਈਚਾਰੇ ‘ਤੇ ਬਾਗੇਸ਼ਵਰ ਬਾਬਾ ਦਾ ਵਿਵਾਦਿਤ ਬਿਆਨ : ਕਿਹਾ – ਵਿਦੇਸ਼ੀ ਤਾਕਤਾਂ ਨੂੰ ਗੁਰਦੁਆਰਿਆਂ ਤੇ ਮੰਦਿਰਾਂ ‘ਤੇ ਕਬਜ਼ੇ ਨਹੀਂ ਕਰਨ ਦੇਵਾਂਗੇ

0
1037

ਪਠਾਨਕੋਟ, 22 ਅਕਤੂਬਰ | ਪੰਜਾਬ ਵਿਚ ਪਹੁੰਚੇ ਬਾਗੇਸ਼ਵਰ ਵਾਲੇ ਬਾਬਾ ਨੇ ਕਿਹਾ ਕਿ ਅਸੀਂ ਵਿਦੇਸ਼ੀ ਤਾਕਤਾਂ ਨੂੰ ਆਪਣੇ ਗੁਰਦੁਆਰਾ ਸਾਹਿਬ ਤੇ ਮੰਦਿਰਾਂ ਵਿਚ ਕਬਜ਼ੇ ਨਹੀਂ ਕਰਨ ਦੇਵਾਂਗੇ। ਈਸਾਈ ਭਾਈਚਾਰੇ ‘ਤੇ ਬਾਗੇਸ਼ਵਰ ਵਾਲੇ ਬਾਬਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਈਸਾਈ ਭੋਲੇ-ਭਾਲੇ ਸਿੱਖਾਂ ਤੇ ਹਿੰਦੂਆਂ ਨੂੰ ਨਾ ਭਰਮਾਉਣ।

ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਕਿਹਾ ਕਿ ਉਹ ਇਥੇ ਸਨਾਤਨ ਧਰਮ ਦਾ ਪ੍ਰਚਾਰ ਕਰਨ ਆਏ ਹਨ। ਇਹ ਰਘੁਵਰ ਦਾ ਦੇਸ਼ ਹੈ, ਬਾਬਰ ਦਾ ਨਹੀਂ। ਲੋਕਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਨ ਵਾਲਿਆਂ ਖ਼ਿਲਾਫ਼ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਪੰਜਾਬ ਸੰਤਾਂ-ਵੀਰਾਂ ਦੀ ਧਰਤੀ ਹੈ। ਪੰਜਾਬ ਇਕ ਖੁਸ਼ਹਾਲ ਧਰਤੀ ਹੈ। ਸੂਬੇ ਦੇ ਲੋਕ ਪਿਆਰ ਕਰਨ ਵਾਲੇ ਤੇ ਵੱਡੇ ਦਿਲ ਵਾਲੇ ਹਨ। ਮੇਰਾ ਉਦੇਸ਼ ਸਾਡੀ ਸੰਸਕ੍ਰਿਤੀ ਤੇ ਸਨਾਤਨ ਦੇ ਸੰਦੇਸ਼ ਨੂੰ ਫੈਲਾਉਣਾ ਹੈ। ਮੈਂ ਸਿਰਫ ਇਹੀ ਚਾਹੁੰਦਾ ਹਾਂ ਕਿ ਵਿਦੇਸ਼ੀ ਤਾਕਤਾਂ ਗੁਰਦੁਆਰਿਆਂ, ਮੰਦਿਰਾਂ ‘ਚ ਦਾਖਲ ਨਾ ਹੋਣ ਜਾਂ ਨਿਰਦੋਸ਼ ਹਿੰਦੂਆਂ ਜਾਂ ਕਿਸੇ ਵੀ ਧਰਮ ਦੇ ਲੋਕਾਂ ਨੂੰ ਨਾ ਲੁਭਾਉਣ। ਇਸ ਲਈ ਮੈਂ ਦੇਸ਼ ਭਰ ਵਿਚ ਘੁੰਮ ਰਿਹਾ ਹਾਂ। ਇਹ ਰਘੁਵਰ ਦਾ ਦੇਸ਼ ਹੈ, ਬਾਬਰ ਦਾ ਨਹੀਂ।

ਉਨ੍ਹਾਂ ਅੱਗੇ ਕਿਹਾ ਕਿ ਰਘੁਵਰ ਦੇ ਦੇਸ਼ ਅਨੁਸਾਰ ਜਦੋਂ ਤਕ ਸ਼ਰਾਰਤੀ ਅਨਸਰਾਂ ਖਿਲਾਫ ਕਾਨੂੰਨ ਸਖਤ ਨਹੀਂ ਬਣਾਇਆ ਜਾਂਦਾ, ਉਦੋਂ ਤਕ ਉਹ ਭੋਲੇ-ਭਾਲੇ ਹਿੰਦੂਆਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਦੇ ਰਹਿਣਗੇ। ਜਦੋਂ ਤਕ ਇਸ ਨਾਲ ਸਖ਼ਤੀ ਨਾਲ ਨਜਿੱਠਿਆ ਨਹੀਂ ਜਾਂਦਾ, ਇਹ ਸਥਿਤੀ ਨਹੀਂ ਬਦਲੇਗੀ।

ਦੱਸ ਦਈਏ ਕਿ ਉਨ੍ਹਾਂ ਦਾ 3 ਦਿਨ ਦਾ ਪੰਜਾਬ ਵਿਚ ਸਮਾਗਮ ਹੋਣ ਵਾਲਾ ਹੈ ਤੇ ਕੱਲ ਉਹ ਦਰਬਾਰ ਸਾਹਿਬ ਮੱਥਾ ਟੇਕਣ ਵੀ ਗਏ ਸਨ। ਉਨ੍ਹਾਂ ਨਾਲ ਸਿੰਗਰ ਇੰਦਰਜੀਤ ਨਿੱਕੂ ਵੀ ਨਜ਼ਰ ਆਏ ਸਨ। ਉਨ੍ਹਾਂ ਨੇ ਕੱਲ ਹੀ ਦੱਸ ਦਿੱਤਾ ਸੀ ਕਿ ਪਠਾਨਕੋਟ ਵਿਚ ਉਨ੍ਹਾਂ ਦਾ 3 ਦਿਨ ਦਾ ਸਮਾਗਮ ਹੋਣ ਵਾਲਾ ਹੈ, ਜਿਸ ਨੂੰ ਲੈ ਕੇ ਉਹ ਪੰਜਾਬ ਆਏ ਹਨ।