ਮਾੜੀ ਖ਼ਬਰ : ਕੈਨੇਡਾ ਤੋਂ ਦੋਸਤ ਦੇ ਵਿਆਹ ‘ਤੇ ਆਏ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਖੁਸ਼ੀਆਂ ਬਦਲੀਆਂ ਗਮ ‘ਚ

0
1191

ਚੰਡੀਗੜ੍ਹ | ਕੈਨੇਡਾ ਤੋਂ ਆਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਦੋਸਤ ਦੇ ਵਿਆਹ ‘ਚ ਸ਼ਾਮਲ ਹੋਣ ਲਈ ਅਰਸ਼ਦੀਪ ਸਿੰਘ ਆਇਆ ਸੀ । ਇਸ ਖਬਰ ਨਾਲ ਸੋਗ ਦੀ ਲਹਿਰ ਫੈਲ ਗਈ। ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਸ਼ਾਇਦ ਦੋਸਤ ਦਾ ਵਿਆਹ ਅਰਸ਼ਦੀਪ ਨੂੰ ਦੇਖਣਾ ਨਸੀਬ ਨਹੀਂ ਸੀ।

ਦਿਲ ਦਾ ਦੌਰਾ ਪੈਣ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਆੜ੍ਹਤੀ ਐਸੋਸੀਏਸ਼ਨ ਰਈਆ ਦੇ ਸੀਨੀਅਰ ਆਗੂ ਜੈਮਲ ਸਿੰਘ ਖੋਜਕੀਪੁਰ ਦਾ ਭਤੀਜਾ ਤੇ ਦਵਿੰਦਰ ਸਿੰਘ ਦਾ ਪੁੱਤਰ ਸੀ। ਅਰਸ਼ਦੀਪ ਕੈਨੇਡਾ ਵਿਚ ਰਹਿੰਦਾ ਸੀ ਅਤੇ ਉਥੇ ਡਰਾਈਵਰੀ ਕਰਦਾ ਸੀ।

ਉਹ ਇਥੇ ਆਪਣੇ ਦੋਸਤ ਦੇ ਵਿਆਹ ‘ਚ ਆਇਆ ਸੀ ਪਰ ਅਚਾਨਕ ਉਸ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਅਰਸ਼ਦੀਪ ਸਿੰਘ ਦੀ ਮੌਤ ’ਤੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਬਲਜੀਤ ਸਿੰਘ ਜਲਾਲਉਸਮਾ, ਮਨਜੀਤ ਸਿੰਘ ਮੰਨਾ, ਸੰਤੋਖ ਸਿੰਘ ਭਲਾਈਪੁਰ, ਡਾ. ਵੀਰ ਪਵਨ ਭਾਰਦਵਾਜ ਚਾਰੇ ਸਾਬਕਾ ਵਿਧਾਇਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।