ਜਲੰਧਰ ਵਾਸੀਆਂ ਲਈ ਬੁਰੀ ਖਬਰ : ਕਿਸਾਨਾਂ ਨੇ ਦੁਬਾਰਾ ਜਾਮ ਕੀਤਾ ਜਲੰਧਰ-ਪਠਾਨਕੋਟ ਹਾਈਵੇ, ਦਿੱਤੀ ਇਹ ਚਿਤਾਵਨੀ

0
2200

ਜਲੰਧਰ, 1 ਦਸੰਬਰ | ਪੰਜਾਬ ਵਿਚ ਕਿਸਾਨਾਂ ਨੇ ਫਿਰ ਹਾਈਵੇ ਜਾਮ ਕਰ ਦਿੱਤਾ ਹੈ। ਹੁਸ਼ਿਆਰਪੁਰ ਦੇ ਮੁਕੇਰੀਆਂ ਵਿਚ ਕਿਸਾਨਾਂ ਨੇ ਗੰਨੇ ਦੇ ਰੇਟ ਦੀ ਮੰਗ ਨੂੰ ਲੈ ਕੇ ਜਲੰਧਰ-ਪਠਾਨਕੋਟ ਹਾਈਵੇ ਜਾਮ ਕਰ ਦਿੱਤਾ ਹੈ। ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ।

ਕਿਸਾਨ ਮਿੱਲ ਦੇ ਗੇਟ ਦੇ ਸਾਹਮਣੇ ਬੈਠੇ ਹਨ ਤੇ ਹਾਈਵੇ ਉਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਹਨ। ਮੁਸਾਫਿਰ ਬੇਬਸ ਨਜ਼ਰ ਆ ਰਹੇ ਹਨ। ਇਸ ਦੌਰਾਨ ਟਰੈਫਿਕ ਪੁਲਿਸ ਦੁਆਰਾ ਵੱਖ-ਵੱਖ ਰਸਤਿਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 11 ਰੁਪਏ ਦਾ ਸ਼ਗਨ ਕਹਿ ਕੇ ਸਰਾਸਰ ਮਜ਼ਾਕ ਕੀਤਾ ਗਿਆ ਹੈ। ਜਦੋਂ ਤੱਕ ਸਰਕਾਰ ਗੰਨੇ ਦੇ ਰੇਟ ਮੰਗਾਂ ਮੁਤਾਬਕ ਨਹੀਂ ਦਿੰਦੀ, ਉਦੋਂ ਤੱਕ ਧਰਨਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਗੰਨੇ ਦੇ ਰੇਟ ਵਧਾਏ ਨਹੀਂ ਤਾਂ ਰੇਲ ਗੱਡੀਆਂ ਵੀ ਜਾਮ ਕਰਾਂਗੇ।

PunjabKesari

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਗੰਨਾ ਕਿਸਾਨਾਂ ਨੂੰ 11 ਰੁਪਏ ਦਾ ਸ਼ੁੱਭ ਸ਼ਗਨ ਦਿੱਤਾ ਗਿਆ, ਉਸ ਨਾਲ ਉਹ  ਨਾਰਾਜ਼ ਹਨ। ਕਿਸਾਨਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਗੰਨੇ ਦਾ ਰੇਟ 14 ਰੁਪਏ ਤੋਂ ਵਧ ਦੇਣ ਦਾ ਭਰੋਸਾ ਦਿੱਤਾ ਸੀ।

ਵੇਖੋ ਵੀਡੀਓ

https://www.facebook.com/punjabibulletinworld/videos/372550535237068