‘ਬਚਪਨ ਕਾ ਪਿਆਰ’ ਫੇਮ ਸਹਿਦੇਵ ਦਿਰਦੋ ਨੂੰ ਆਇਆ ਹੋਸ਼, ਮੰਗਲਵਾਰ ਹੋਇਆ ਸੀ ਐਕਸੀਡੈਂਟ, ਜਾਣੋ ਹੈਲਥ ਅਪਡੇਟ

0
17058

ਮੁੰਬਈ |  ‘ਜਾਨੇ ਮੇਰੀ ਜਾਨੇਮਨ, ਬਚਪਨ ਕਾ ਪਿਆਰ’ ਗੀਤ ਨਾਲ ਮਸ਼ਹੂਰ ਹੋਏ ਸਹਿਦੇਵ ਦਿਰਦੋ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਨੂੰ ਸਹਿਦੇਵ ਨੂੰ ਹੋਸ਼ ਆਇਆ।

ਸਹਿਦੇਵ ਦਾ ਕੱਲ ਮੰਗਲਵਾਰ ਨੂੰ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਉਦੋਂ ਤੋਂ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

ਗਾਇਕ-ਰੈਪਰ ਬਾਦਸ਼ਾਹ ਤੋਂ ਲੈ ਕੇ ਛੱਤੀਸਗੜ੍ਹ ਦੇ ਸੀਐੱਮ ਭੁਪੇਸ਼ ਬਘੇਲ ਸਹਿਦੇਵ ਦੀ ਮਦਦ ਲਈ ਅੱਗੇ ਆਏ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀ ਸਹਿਦੇਵ ਲਈ ਕਈ ਪੋਸਟਾਂ ਪਾਈਆਂ ਗਈਆਂ।

ਕੌਣ ਹੈ ਸਹਿਦੇਵ

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਸਕੂਲ ਦੀ ਵਰਦੀ ਪਹਿਨੇ ਇਕ ਬੱਚੇ ਨੂੰ ਅਧਿਆਪਕਾਂ ਦੇ ਸਾਹਮਣੇ ‘ਬਚਪਨ ਕਾ ਪਿਆਰ ਭੂਲ ਨਹੀਂ ਜਾਨਾ ਰੇ’ ਗਾਉਂਦਾ ਦੇਖਿਆ ਗਿਆ।

ਸਹਿਦੇਵ ਛੱਤੀਸਗੜ੍ਹ ਦੇ ਸੁਕਮਾ ਦੇ ਛਿੰਦਗੜ੍ਹ ਬਲਾਕ ਵਿੱਚ ਰਹਿੰਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਾਦਸ਼ਾਹ ਨੇ ਸਹਿਦੇਵ ਨਾਲ ਮੁਲਾਕਾਤ ਕੀਤੀ ਤੇ ਉਸੇ ਗੀਤ ਨੂੰ ਰੀਕ੍ਰਿਏਟ ਕੀਤਾ।

ਸਹਿਦੇਵ ਨੂੰ ਆਇਆ ਹੋਸ਼

ਮੀਡੀਆ ਰਿਪੋਰਟਾਂ ਮੁਤਾਬਕ ਸਹਿਦੇਵ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਤੇ ਮੰਗਲਵਾਰ ਰਾਤ ਕਰੀਬ 10 ਵਜੇ ਉਨ੍ਹਾਂ ਨੂੰ ਹੋਸ਼ ਆਇਆ।

ਦੱਸਿਆ ਜਾ ਰਿਹਾ ਹੈ ਕਿ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੈ ਪਰ ਸਿਹਤ ਠੀਕ ਹੋਣ ਵਿੱਚ ਸਮਾਂ ਲੱਗੇਗਾ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਸਹਿਦੇਵ ਖਤਰੇ ਤੋਂ ਬਾਹਰ ਹੈ। ਯਾਦ ਰਹੇ ਕਿ ਘਟਨਾ ਦੇ ਸਮੇਂ ਤੋਂ ਇਲਾਜ ਦੇ ਸਮੇਂ ਤੱਕ ਸਹਿਦੇਵ ਕਰੀਬ 5 ਘੰਟੇ ਬੇਹੋਸ਼ ਸੀ।

ਬਾਦਸ਼ਾਹ ਦਾ ਟਵੀਟ

ਸੋਸ਼ਲ ਮੀਡੀਆ ‘ਤੇ ਹਰ ਕੋਈ ਨੰਨ੍ਹੇ ਸਹਿਦੇਵ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਿਹਾ ਹੈ। ਇਸ ਦੇ ਨਾਲ ਹੀ ਬਾਦਸ਼ਾਹ ਨੇ ਵੀ ਸਹਿਦੇਵ ਬਾਰੇ ਟਵੀਟ ਕੀਤਾ।

ਟਵੀਟ ‘ਚ ਉਨ੍ਹਾਂ ਲਿਖਿਆ, ”ਮੈਂ ਸਹਿਦੇਵ ਦੇ ਪਰਿਵਾਰ ਤੇ ਦੋਸਤਾਂ ਦੇ ਸੰਪਰਕ ‘ਚ ਹਾਂ। ਉਹ ਬੇਹੋਸ਼ ਹੈ। ਹਸਪਤਾਲ ਲਿਜਾ ਰਹੇ ਹਾਂ। ਮੈਂ ਉਸ ਦੇ ਲਈ ਉਥੇ ਹਾਂ। ਤੁਹਾਡੀਆਂ ਦੁਆਵਾਂ ਦੀ ਲੋੜ ਹੈ।” ਬਾਦਸ਼ਾਹ ਦੇ ਇਸ ਟਵੀਟ ‘ਤੇ ਪ੍ਰਸ਼ੰਸਕ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ।