ਬਾਬਾ ਫਰੀਦ ਕਾਲਜ ਦੀ ਵਿਦਿਆਰਥਣ ਨੇ ਸ਼ੱਕੀ ਹਾਲਤ ‘ਚ ਦਿੱਤੀ ਜਾਨ, ਲਾਅ ਦੀ ਸੀ ਸਟੂਡੈਂਟ ਅਮਨਦੀਪ

0
1627

ਫਰੀਦਕੋਟ, 26 ਸਤੰਬਰ | ਬਾਬਾ ਫਰੀਦ ਲਾਅ ਕਾਲਜ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨੇ ਹੋਸਟਲ ਵਿਚ ਜਾਨ ਦੇ ਦਿੱਤੀ। ਵਿਦਿਆਰਥਣ ਫਰੀਦਕੋਟ ਦੇ ਬਾਬਾ ਫਰੀਦ ਲਾਅ ਕਾਲਜ ਚੌਥੇ ਸਾਲ ਦੀ ਵਿਦਿਆਰਥਣ ਸੀ। ਉਸ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ, ਜੋ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਦੱਸੀ ਜਾ ਰਹੀ ਹੈ।

ਫਿਲਹਾਲ ਵਿਦਿਆਰਥਣ ਵਲੋਂ ਜਾਨ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।