Awesome! ਹਨੀਮੂਨ ‘ਤੇ ਦੋਸਤਾਂ ਨੂੰ ਨਾਲ ਲਿਜਾਣਾ ਚਾਹੁੰਦਾ ਸੀ ਵਿਅਕਤੀ, ਜਦੋਂ ‘ਪਤਨੀ’ ਨੂੰ ਲੱਗਾ ਪਤਾ ਤਾਂ ਹੋਇਆ ਕੁਝ ਅਜਿਹਾ

0
1359

Viral News | ਇਕ ਸਮਾਂ ਸੀ ਜਦੋਂ ਭਾਰਤ ਵਿੱਚ ਵਿਆਹ ਹੁੰਦੇ ਸਨ ਤਾਂ ਹਨੀਮੂਨ ਦਾ ਕੋਈ ਰਿਵਾਜ਼ ਨਹੀਂ ਸੀ ਪਰ ਹੁਣ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਵਿਆਹੇ ਜੋੜਿਆਂ ਵਿੱਚ ਹਨੀਮੂਨ ਮਨਾਉਣ ਦਾ ਰਿਵਾਜ਼ ਬਹੁਤ ਵੱਧ ਗਿਆ ਹੈ। ਹਾਲਾਂਕਿ ਇਹ ਵਿਦੇਸ਼ਾਂ ਵਿੱਚ ਆਮ ਹੈ।

ਉਥੋਂ ਦੇ ਨਵੇਂ ਵਿਆਹੇ ਜੋੜੇ ਵਿਆਹ ਤੋਂ ਪਹਿਲਾਂ ਹੀ ਆਪਣੇ ਹਨੀਮੂਨ ਟ੍ਰਿਪ ਦੀ ਪਲਾਨਿੰਗ ਸ਼ੁਰੂ ਕਰ ਦਿੰਦੇ ਹਨ। ਦਰਅਸਲ, ਹਨੀਮੂਨ ਦਾ ਮਤਲਬ ਇਹ ਨਹੀਂ ਕਿ ਨਵਾਂ ਵਿਆਹਿਆ ਜੋੜਾ ਕਿਸੇ ਜਗ੍ਹਾ ‘ਤੇ ਸਿਰਫ ਸੈਰ ਕਰਨ ਲਈ ਜਾਂਦਾ ਹੈ।

ਇਸ ਦਾ ਅਸਲ ਮਤਲਬ ਇਹ ਹੈ ਕਿ ਉਹ ਕਿਸੇ ਇਕਾਂਤ ਜਗ੍ਹਾ ‘ਤੇ ਜਾਣ, ਉਥੇ ਘੁੰਮਣ, ਫਿਰਨ ਤੇ ਨਾਲ ਹੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨ, ਇਕ ਦੂਜੇ ਨੂੰ ਸਮਝਣ।

ਆਮ ਤੌਰ ‘ਤੇ ਨਵੇਂ ਵਿਆਹੇ ਜੋੜੇ ਹੀ ਹਨੀਮੂਨ ‘ਤੇ ਜਾਂਦੇ ਹਨ ਪਰ ਅੱਜਕਲ ਸੋਸ਼ਲ ਮੀਡੀਆ ‘ਤੇ ਇਕ ਕਹਾਣੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਵਿਅਕਤੀ ਆਪਣੇ ਦੋਸਤਾਂ ਨੂੰ ਵੀ ਹਨੀਮੂਨ ‘ਤੇ ਲਿਜਾਣਾ ਚਾਹੁੰਦਾ ਸੀ।

ਮਾਮਲਾ ਕੁਝ ਅਜਿਹਾ ਹੈ ਕਿ ਹਾਲ ਹੀ ‘ਚ ਸੋਸ਼ਲ ਮੀਡੀਆ ਸਾਈਟ Reddit ‘ਤੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਕਰੀਬ 7 ਮਹੀਨੇ ਬਚੇ ਹਨ, ਉਦੋਂ ਤੋਂ ਹੀ ਉਹ ਆਪਣੀ ਹੋਣ ਵਾਲੀ ਪਤਨੀ ਨਾਲ ਹਨੀਮੂਨ ‘ਤੇ ਕਿੱਥੇ ਜਾਣਾ ਹੈ, ਦੀ ਯੋਜਨਾ ਬਣਾਉਣ ਲੱਗਾ।

ਅਖੀਰ ਦੋਵਾਂ ਨੇ ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ ਇਕ ਚੰਗੀ ਜਗ੍ਹਾ ਚੁਣੀ ਤੇ ਉਥੇ ਹਨੀਮੂਨ ‘ਤੇ ਜਾਣ ਦਾ ਮਨ ਬਣਾ ਲਿਆ। ਇਸ ਤੋਂ ਬਾਅਦ ਵਿਅਕਤੀ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਹ ਹਨੀਮੂਨ ‘ਤੇ ਕਿੱਥੇ ਜਾ ਰਿਹਾ ਹੈ ਤਾਂ ਦੋਸਤਾਂ ਨੇ ਉਸ ਨੂੰ ਕਿਹਾ ਕਿ ਉਹ ਵੀ ਕਾਫੀ ਸਮੇਂ ਤੋਂ ਉਥੇ ਜਾਣ ਦੀ ਯੋਜਨਾ ਬਣਾ ਰਹੇ ਸਨ ਪਰ ਮੌਕਾ ਨਹੀਂ ਮਿਲਿਆ। ਫਿਰ ਉਨ੍ਹਾਂ ਨੇ ਉਸ ਵਿਅਕਤੀ ਨਾਲ ਉਥੇ ਜਾਣ ਦੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਉਹ ਵੀ ਉਸ ਦੇ ਨਾਲ ਜਾਣ ਤਾਂ ਬਹੁਤ ਮਜ਼ਾ ਆਵੇਗਾ।

ਹੁਣ ਉਹ ਆਦਮੀ ਆਪਣੇ ਦੋਸਤਾਂ ਦੀ ਇਸ ਇੱਛਾ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਿਆ ਤੇ ਉਸ ਨੇ ਆਪਣੇ ਹਨੀਮੂਨ ‘ਤੇ ਉਨ੍ਹਾਂ ਨੂੰ ਵੀ ਆਉਣ ਲਈ ਹਾਮੀ ਭਰ ਦਿੱਤੀ ਪਰ ਜਦੋਂ ਉਸ ਨੇ ਇਹ ਗੱਲ ਆਪਣੀ ਹੋਣ ਵਾਲੀ ਪਤਨੀ ਨੂੰ ਦੱਸੀ ਤਾਂ ਉਸ ਲਈ ਮੁਸੀਬਤ ਬਣ ਗਈ।

ਲੜਕੀ ਇਸ ਗੱਲ ਤੋਂ ਭੜਕ ਗਈ ਕਿ ਉਸ ਦੇ ਪਤੀ ਦੇ ਦੋਸਤ ਵੀ ਉਸ ਦੇ ਹਨੀਮੂਨ ‘ਤੇ ਜਾ ਰਹੇ ਹਨ ਤੇ ਗੁੱਸੇ ‘ਚ ਉਸ ਨੇ ਆਪਣੇ ਮੰਗੇਤਰ ਨੂੰ ਬੇਵਕੂਫ ਵੀ ਕਹਿ ਦਿੱਤਾ। ਹਾਲਾਂਕਿ ਮੰਗੇਤਰ ਨੇ ਉਸ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਉਸ ਦੀ ਗੱਲ ਨਹੀਂ ਸੁਣੀ ਤੇ ਹਨੀਮੂਨ ‘ਤੇ ਕਿਸੇ ਹੋਰ ਨੂੰ ਨਾਲ ਲਿਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਵਿਅਕਤੀ ਨੇ ਜਦੋਂ Reddit ‘ਤੇ ਲੋਕਾਂ ਨੂੰ ਆਪਣੀ ਗੱਲ ਦੱਸੀ ਤੇ ਸਲਾਹ ਮੰਗੀ ਕਿ ਇਸ ਲਈ ਆਪਣੀ ਹੋਣ ਵਾਲੀ ਪਤਨੀ ਨੂੰ ਕਿਵੇਂ ਮਨਾਉਣਾ ਹੈ ਤਾਂ ਲੋਕਾਂ ਨੇ ਸਲਾਹ ਦੇਣ ਦੀ ਬਜਾਏ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਉਸ ਨੂੰ ਬੇਵਕੂਫ ਤੱਕ ਕਹਿ ਦਿੱਤਾ।