ਮੋਹਾਲੀ | ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਬਨਾਮ ਆਸਟਰੇਲੀਆ ਦਾ ਮੈਚ ਹੋਣ ਜਾ ਰਿਹਾ ਹੈ। ਇਹ ਟੀ-20 ਮੈਚ ਹੋਵੇਗਾ ਪਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਸ ‘ਚ ਨਹੀਂ ਖੇਡਣਗੇ। ਖਿਡਾਰੀ ਨੂੰ ਘਰੇਲੂ ਮੈਦਾਨ ‘ਚ ਖੇਡਦੇ ਨਾ ਦੇਖ ਕੇ ਪ੍ਰਸ਼ੰਸਕ ਨਿਰਾਸ਼ ਹਨ। ਅਰਸ਼ਦੀਪ ਨੂੰ ਅਗਲੀ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਸਖ਼ਤ ਪੁਲਿਸ ਸੁਰੱਖਿਆ ਵਿਚਕਾਰ 26 ਹਜ਼ਾਰ ਦਰਸ਼ਕ ਇਸ ਰੋਮਾਂਚਕ ਮੈਚ ਦਾ ਆਨੰਦ ਲੈ ਸਕਣਗੇ। ਇਸ ਤੋਂ ਪਹਿਲਾਂ ਇਸ ਸਟੇਡੀਅਮ ‘ਚ ਭਾਰਤ ਬਨਾਮ ਆਸਟ੍ਰੇਲੀਆ ਵਿਚਾਲੇ ਆਖਰੀ ਵਨ ਡੇ ਮੈਚ 10 ਮਾਰਚ 2019 ਨੂੰ ਖੇਡਿਆ ਗਿਆ ਸੀ। ਹੁਣ ਫਿਰ ਤੋਂ ਕ੍ਰਿਕਟ ਖੇਡ ਪ੍ਰੇਮੀ ਭਾਰਤ ਬਨਾਮ ਆਸਟ੍ਰੇਲੀਆ ਦੇ ਇਸ ਰੋਮਾਂਚਕ ਮੈਚ ਦਾ ਆਨੰਦ ਲੈਣਗੇ।
ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 7 ਜੁਲਾਈ ਨੂੰ ਇੰਗਲੈਂਡ ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਟੀ-20 ਡੈਬਿਊ ਕੀਤਾ ਸੀ। ਅਰਸ਼ਦੀਪ ਸਿੰਘ ਇਨ੍ਹੀਂ ਦਿਨੀਂ ਸੈਕਟਰ-24 ਕ੍ਰਿਕਟ ਅਕੈਡਮੀ ‘ਚ ਪਸੀਨਾ ਵਹਾ ਰਿਹਾ ਹੈ ਤਾਂ ਜੋ ਉਹ ਮੈਦਾਨ ‘ਤੇ ਉਤਰਨ ‘ਤੇ ਆਪਣੇ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰ ਸਕੇ। ਉਨ੍ਹਾਂ ਨੂੰ ਅਗਲੀ ਕ੍ਰਿਕਟ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ।