ਮੋਗਾ/ਜਲੰਧਰ | ਪਿਛਲੇ ਕੁੱਝ ਦਿਨਾਂ ਤੋਂ ਮੋਗਾ ਸ਼ਹਿਰ ਵਿੱਚ ਏ.ਟੀ.ਐਮ. ਵਿੱਚ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਸਨ। ਮੋਗਾ ਪੁਲਸ ਨੇ ਲੋਕਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਕਰਦੇ ਹੋਏ ਜਲੰਧਰ ਤੋਂ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੋਗਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਬੀਤੀ ਦੀਵਾਲੀ ਦੇ ਤਿਉਹਾਰ ਮੌਕੇ ਜੇਕਰ ਕੋਈ ਬਜ਼ੁਰਗ ਪੈਸੇ ਕਢਵਾਉਣ ਲਈ ਏ.ਟੀ.ਐਮ ਵਿੱਚ ਜਾਂਦਾ ਸੀ ਤਾਂ ਉਹ ਲੋਕਾਂ ‘ਤੇ ਨਜ਼ਰ ਰੱਖਦੇ ਸੀ ਅਤੇ ਏ.ਟੀ.ਐਮ ਵਿੱਚ ਜਾ ਕੇ ਕਹਿੰਦੇ ਸਨ ਕਿ ਅਸੀਂ ਪੈਸੇ ਕੱਢਵਾ ਦਿੰਦੇ ਹਾਂ। ਇਸੇ ਦੌਰਾਨ ਏ.ਟੀ.ਐਮ. ਬਦਲ ਲੈਂਦੇ ਸਨ ਅਤੇ ਬਾਅਦ ਵਿੱਚ ਪੈਸੇ ਕਢਵਾ ਲੈਂਦੇ ਸਨ। ਇਸ ਸਬੰਧੀ ਕੁਝ ਲੋਕਾਂ ਨੇ ਮੋਗਾ ਪੁਲਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੀ ਜਾਂਚ ਕਰਦੇ ਹੋਏ ਪੁਲਸ ਨੇ ਇਕ ਔਰਤ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਦੋਵੇਂ ਜਲੰਧਰ ਦੇ ਰਹਿਣ ਵਾਲੇ ਹਨ, ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ।