ਉਤਰ ਪ੍ਰਦੇਸ਼/ਪ੍ਰਯਾਗਰਾਜ | ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਮਾਫ਼ੀਆ ਅਤੀਕ ਅਹਿਮਦ ਦੇ ਕਤਲ ਤੋਂ ਬਾਅਦ ਉਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਲੋਕ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਇਸ ਬਾਰੇ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਵੇਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਅਤੀਕ ਅਤੇ ਉਸ ਦੇ ਸਾਥੀਆਂ ਨੇ ਤਸੀਹੇ ਦਿੱਤੇ ਸਨ। ਜੇਕਰ ਮੁੱਖ ਪੀੜਤਾਂ ਦੀ ਗੱਲ ਕਰੀਏ ਤਾਂ 20 ਵਿੱਚੋਂ 13 ਮੁਸਲਿਮ ਪਰਿਵਾਰ ਹਨ। ਇਨ੍ਹਾਂ ਵਿਚ ਮਦਰੱਸੇ ਵਿਚੋਂ ਅਗਵਾ ਕੀਤੀਆਂ 2 ਨਾਬਾਲਗ ਮੁਸਲਿਮ ਕੁੜੀਆਂ ਵੀ ਬਲਾਤਕਾਰ ਦਾ ਸ਼ਿਕਾਰ ਹਨ। ਅਤੀਕ ਨੇ ਜ਼ਮੀਨ ਦੀ ਖ਼ਾਤਰ ਜ਼ਿਆਦਾਤਰ ਕਤਲ ਅਤੇ ਹਮਲੇ ਕੀਤੇ ਸਨ।
ਕਈ ਲੋਕਾਂ ਨੂੰ ਜਬਰੀ ਪੈਸੇ ਨਾ ਦੇਣ ਕਰਕੇ ਵੀ ਤਸੀਹੇ ਦਿੱਤੇ ਗਏ। ਅਤੀਕ ਖਿਲਾਫ ਪ੍ਰਯਾਗਰਾਜ ਦੇ ਵੱਖ-ਵੱਖ ਥਾਣਿਆਂ ‘ਚ ਕੁੱਲ 102 ਮਾਮਲੇ ਦਰਜ ਹਨ। ਜਦੋਂਕਿ ਉਸ ਦੇ ਗਿਰੋਹ ਵਿਚ 200 ਤੋਂ ਵੱਧ ਲੋਕਾਂ ਦੇ ਨਾਂ ਸ਼ਾਮਲ ਸਨ। ਇਸ ਗਿਰੋਹ ਦਾ ਸੰਚਾਲਨ ਅਤੀਕ ਕਰਦਾ ਸੀ, ਜਿਸ ਦੇ ਇਸ਼ਾਰੇ ‘ਤੇ ਸ਼ੂਟਰ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੰਦੇ ਸਨ।
ਦੋਸ਼ ਹੈ ਕਿ ਅਤੀਕ ਦੇ ਭਰਾ ਅਸ਼ਰਫ ਨੇ ਮਦਰੱਸੇ ਤੋਂ 2 ਨਾਬਾਲਗ ਮੁਸਲਿਮ ਲੜਕੀਆਂ ਨੂੰ ਅਗਵਾ ਕਰ ਲਿਆ, ਬੰਦੂਕ ਦੀ ਨੋਕ ‘ਤੇ ਰਾਤ ਭਰ ਉਨ੍ਹਾਂ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੂੰ ਮਦਰੱਸੇ ਦੇ ਬਾਹਰ ਛੱਡ ਦਿੱਤਾ। ਨਾਲ ਹੀ ਸੂਰਜ ਕਾਲੀ, ਜਿਸ ਦੇ ਪਤੀ ਦਾ ਕਤਲ ਕੀਤਾ ਗਿਆ ਸੀ ਅਤੇ ਗਵਾਹੀ ਦੇਣ ਲਈ ਧਮਕੀ ਦਿੱਤੀ ਗਈ ਸੀ। ਸਾਲ 1994 ‘ਚ ਮਾਰੇ ਗਏ ਕਾਰਪੋਰੇਟਰ ਨਸੋਨ ਦਾ ਪਰਿਵਾਰ ਅਸ਼ਫਾਕ ਕੁੰਨੂ, ਸਾਲ 2001 ‘ਚ ਮਾਰੇ ਗਏ ਭਾਜਪਾ ਆਗੂ ਅਸ਼ਰਫ, ਮਕਸੂਦ, ਸਾਲ 2003 ‘ਚ ਮਾਰੇ ਗਏ ਦੇਵਰੀਆ ਜੇਲ ਕਾਂਡ ਦੇ ਪੀੜਤ ਮੋਹ. ਜੈਦ ਅਤੇ ਮੋਹਿਤ ਜੈਸਵਾਲ ਅਤੇ ਲਖਨਊ ਦੇ ਅਰਸ਼ਦ ਦਾ ਨਾਂ ਵੀ ਹੈ।
ਇਸ ਤੋਂ ਇਲਾਵਾ ਮੁੰਬਈ ਤੋਂ ਬੁਲਾ ਕੇ ਸ਼ਮਸ਼ਾਨਘਾਟ ‘ਚ ਦਰੱਖਤ ਨਾਲ ਬੰਨ੍ਹੇ ਜੱਗੇ ਦੇ ਪਰਿਵਾਰ, ਅਲਕਾਮਾ ਕਤਲਕਾਂਡ ਦੇ ਪੀੜਤ ਜਬੀਰ ਅਤੇ ਆਬਿਦ ਪ੍ਰਧਾਨ, ਕੌਂਸਲਰ ਸੁਸ਼ੀਲ ਯਾਦਵ, ਕੌਂਸਲਰ ਸੌਦ, ਸੁਰੱਖਿਆ ਇੰਚਾਰਜ ਰਾਮਕ੍ਰਿਸ਼ਨ ਸਿੰਘ ਅਤੇ ਸ਼ਬੀਰ ਦੇ ਨਾਂ ਸ਼ਾਮਲ ਹਨ। ਉਰਫ ਸ਼ੇਰੂ ਦਾ ਨਾਂ ਵੀ ਪੁਲਿਸ ਲਿਸਟ ‘ਚ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਾਲ 2005 ‘ਚ ਮਾਰੇ ਗਏ ਬਸਪਾ ਵਿਧਾਇਕ ਰਾਜੂ ਪਾਲ ਦੇ ਪਰਿਵਾਰ ਦਾ ਨਾਂ ਸ਼ਾਮਲ ਨਹੀਂ ਹੈ।
ਕੈਲਵਿਨ ਹਸਪਤਾਲ ਕੋਲ ਅਤੀਕ ਅਤੇ ਅਸ਼ਰਫ ਦੇ ਕਤਲ ਤੋਂ ਬਾਅਦ ਪੀੜਤ ਪਰਿਵਾਰਾਂ ਦਾ ਦਰਦ ਸਾਹਮਣੇ ਆਉਣ ਲੱਗਾ ਹੈ। ਪੁਲਿਸ ਵੱਲੋਂ ਅਜਿਹੇ 20 ਪ੍ਰਮੁੱਖ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਉਮੇਸ਼ ਪਾਲ ਦੀ ਪਤਨੀ ਜਯਾ ਪਾਲ, ਪ੍ਰਾਪਰਟੀ ਡੀਲਰ ਜੀਸ਼ਾਨ, ਮਦਰੱਸਾ ਮਾਮਲੇ ‘ਚ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਦੇ ਪਿਤਾ ਦਾ ਨਾਂਅ, ਸਾਲ 1995 ‘ਚ ਮਾਰੇ ਗਏ ਅਸ਼ੋਕ ਸਾਹੂ ਦੇ ਪਰਿਵਾਰ ਦਾ ਨਾਂਅ ਸ਼ਾਮਲ ਹਨ।