ਆਪਣੇ ਘਰ ‘ਚ ਹੀ 15 ਵੋਟਾਂ, ਗੁਰਦਾਸਪੁਰ ਦੀ ਬੀਜੇਪੀ ਉਮੀਦਵਾਰ ਨੂੰ ਮਿਲੀਆਂ ਸਿਰਫ 9

0
26394

ਗੁਰਦਾਸਪੁਰ (ਸੰਦੀਪ ਕੁਮਾਰ) | ਬੀਜੇਪੀ ਉਮੀਦਵਾਰਾਂ ਨੂੰ ਹੁਣ ਆਪਣੇ ਘਰ ਵਿੱਚ ਵੀ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਗੁਰਦਾਸਪੁਰ ‘ਚ ਬੀਜੇਪੀ ਦੀ ਮਹਿਲਾ ਕੈਂਡੀਡੇਟ ਨਾਲ ਕੁਝ ਅਜਿਹਾ ਹੀ ਹੋਇਆ ਹੈ।

ਗੁਰਦਾਸਪੁਰ ਵਿੱਚ 29 ਵਾਰਡਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਜੀਤ ! ਅਕਾਲੀ ਦਲ ਭਾਜਪਾ ਨੇ ਲਗਾਏ ਹੇਰਾ ਫੇਰੀ ਦੇ ਆਰੋਪ

ਗੁਰਦਾਸਪੁਰ ਦੇ ਵਾਰਡ ਨੰਬਰ 12 ਤੋਂ ਭਾਜਪਾ ਦੀ ਉਮੀਦਵਾਰ ਕਿਰਨ ਕੌਰ ਦੇ ਘਰ ਵਿੱਚ ਹੀ 15 ਤੋਂ 20 ਵੋਟਾਂ ਹਨ ਪਰ ਉਨ੍ਹਾਂ ਨੂੰ ਸਿਰਫ 9 ਲੋਕਾਂ ਨੇ ਹੀ ਵੋਟ ਪਾਈ ਹੈ।

ਵੋਟਿੰਗ ਖਤਮ ਹੋਣ ਤੋਂ ਬਾਅਦ ਕਿਰਨ ਕੌਰ ਨੇ ਰੋਂਦਿਆਂ ਆਪਣਾ ਦੁੱਖ ਦੱਸਿਆ ਅਤੇ ਕਾਂਗਰਸ ਪਾਰਟੀ ਉੱਤੇ ਮਸ਼ੀਨਾਂ ਵਿੱਚ ਹੇਰਫੇਰ ਕਰਨ ਦੇ ਇਲਜਾਮ ਲਗਾਏ ਹਨ।

ਗੁਰਦਾਸਪੁਰ ਵਿੱਚ ਕੁੱਲ 29 ਵਾਰਡਾਂ ਵਿੱਚੋਂ ਸਾਰੀਆਂ 29 ਸੀਟਾਂ ਉੱਤੇ ਕਾਂਗਰਸੀ ਉਮੀਦਵਾਰ ਜਿੱਤੇ ਹਨ।

ਵੇਖੋ ਵੀਡਿਓ