ਹੁਸ਼ਿਆਰਪੁਰ ‘ਚ ਸਵੇਰੇ 11 ਵਜੇ ਹੀ ਬੰਦੂਕ ਵਿਖਾ ਦੁਕਾਨ ‘ਚ ਵੜ੍ਹ ਕੇ ਕੀਤੀ ਲੁੱਟ, ਪੁਲਿਸ ਖਾਮੋਸ਼

0
238

ਟਾਂਡਾ ਉੜਮੁੜ (ਅਮਰੀਕ ਕੁਮਾਰ) | ਇਲਾਕੇ ‘ਚ ਹੋ ਰਹੀਆਂ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਕਾਰਨ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।

ਬੀਤੇ ਦਿਨੀਂ ਅੱਡਾ ਸਰਾਂ ਵਿਖੇ ਇਕ ਦੁਕਾਨ ‘ਤੇ ਪਿਸਤੌਲ ਦੀ ਨੋਕ ਉੱਤੇ ਲੁਟੇਰੇ ਲੁੱਟ ਕਰਨ ਵਿੱਚ ਨਾਕਾਮ ਰਹੇ ਤਾਂ ਹੁਣ ਹਾਈਵੇਅ ‘ਤੇ ਅੱਡਾ ਖੁੱਡਾ ਵਿਖੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

2 ਲੁਟੇਰਿਆਂ ਵੱਲੋਂ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ ‘ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਸਵੇਰੇ 11 ਵਜੇ ਦੀ ਹੈ। ਮੋਟਰਸਾਈਕਲ ਸਵਾਰ ਲੁਟੇਰੇ ਰੋਹਿਤ ਬੁੱਕ ਡੀਪੂ ਵਿਚ ਦਾਖ਼ਲ ਹੋਏ ਅਤੇ ਦੁਕਾਨਦਾਰ ਰੋਹਿਤ ਕੁਮਾਰ ‘ਤੇ ਪਿਸਤੌਲ ਤਾਣਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਲੁਟੇਰੇ ਦੁਕਾਨਦਾਰ ਤੋਂ ਲਗਭਗ 20 ਹਜ਼ਾਰ ਰੁਪਏ ਲੁੱਟ ਕੇ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਜਾਂਦੇ ਵੇਲੇ ਲੁਟੇਰਿਆਂ ਨੇ ਦੁਕਾਨ ‘ਤੇ ਪਈ ਕੈਂਚੀ ਰੋਹਿਤ ਦੀ ਬਾਂਹ ‘ਤੇ ਵੀ ਮਾਰੀ। ਸੂਚਨਾ ਮਿਲਣ ‘ਤੇ ਪੁਲਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁੱਟੇਜ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਅੱਡਾ ਸਰਾਂ ਅਤੇ ਅੱਡਾ-ਖੱਡਾ ਦੇ ਕਸਬਿਆਂ ਵਿੱਚ ਅਨੇਕਾਂ ਵਾਰਦਾਤਾਂ ਹੁੰਦੀਆਂ ਹਨ ਪਰ ਪ੍ਰਸਾਸ਼ਨ ਲੁੱਟ ਖੋਹ ਦੀਆ ਇਹਨਾਂ ਵਾਰਦਾਤਾ ਨੂੰ ਰੋਕਣ ਵਿੱਚ ਲਗਾਤਾਰ ਅਸਫਲ ਸਾਬਤ ਹੋ ਰਿਹਾ ਹੈ।