ਬਿਨਾਂ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਹੁਣ ਜਲੰਧਰ ਦੇ ਮੈਰੀਟੋਰੀਅਸ ਸਕੂਲ ‘ਚ ਕੀਤਾ ਜਾਵੇਗਾ ਦਾਖ਼ਲ

0
938

ਜਲੰਧਰ . ਬਿਨਾਂ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਹੁਣ ਕਪੂਰਥਲਾ ਰੋਡ ‘ਤੇ ਪੈਂਦੇ ਮੈਰੀਟੋਰੀਅਸ ਸਕੂਲ ਵਿਚ ਦਾਖਲ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਹੁਣ ਆਉਣ ਵਾਲੇ ਕੋਰੋਨਾ ਮਰੀਜ਼ਾਂ ਦੀ ਸਿਵਲ ਹਸਪਤਾਲ ਵਿਖੇ ਜਾਂਚ ਹੋਵੇਗੀ। ਮਰੀਜ਼ਾਂ ਦੀ ਜਾਂਚ ਸਿਹਤ ਵਿਭਾਗ ਦੀ ਟੀਮ ਨਸ਼ਾ ਛਡਾਓ ਕੇਂਦਰ ਵਿਚ ਕਰੇਗੀ ਉਸ ਤੋਂ ਬਾਅਦ ਮੈਰੀਟੋਰੀਅਸ ਸਕੂਲ ਵਿਚ ਦਾਖਲ ਕੀਤਾ ਜਾਵੇਗਾ।

ਕੋਰੋਨਾ ਦੇ ਜਿਹੜੇ ਮਰੀਜ਼ਾਂ ਵਿਚ ਕੋਈ ਵੀ ਲੱਛਣ ਨਹੀਂ ਹੋਵੇਗਾ ਉਹਨਾਂ ਨੂੰ ਲੈਵਲ ਵਨ ਦੇ ਰੋਗੀ ਮੰਨ ਕੇ ਮੈਰੀਟੋਰੀਅਸ ਸਕੂਲ ਵਿਚ ਭੇਜਿਆ ਜਾਵੇਗਾ। 60 ਸਾਲ ਦੀ ਉਮਰ ਦੇ ਮਰੀਜ਼ ਜਿਹਨਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਕੋਈ ਹੋਰ ਸਮੱਸਿਆ ਹੋਵੇਗੀ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਦੇ ਟਰੋਮਾ ਵਾਰਡ ਵਿਚ ਭਰਤੀ ਕੀਤਾ ਜਾਵੇਗਾ।

Note : ਜਲੰਧਰ ਦੀਆਂ ਖਬਰ ਵਟਸਐਪ ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ)